ਪੰਜਾਬ ਹੁਸ਼ਿਆਰਪੁਰ ’ਚ ਘਰ ਦੀ ਛੱਤ ਡਿੱਗਣ ਕਾਰਨ ਤਿੰਨ ਦੀ ਮੌਤ/ ਪਿਤਾ ਸਮੇਤ ਦੋ ਧੀਆਂ ਦੀ ਮੌਤ, ਤਿੰਨ ਜੀਆਂ ਦੀ ਹਾਲਤ ਗੰਭੀਰ By admin - July 3, 2025 0 4 Facebook Twitter Pinterest WhatsApp ਹੁਸ਼ਿਆਰਪੁਰ ਟਾਂਡਾ ਦੇ ਮੁਹੱਲਾ ਅਈਆਪੁਰ ਵਿਖੇ ਤੜਕਸਾਰ ਇਕ 2 ਮੰਜ਼ਿਲਾ ਘਰ ਦੀ ਅਚਾਨਕ ਛੱਤ ਡਿੱਗਣ ਨਾਲ ਪਰਿਵਾਰ ਦੇ 3 ਜੀਆਂ ਦੀ ਮੌਤ ਹੋ ਗਈ ਜਦਕਿ 3 ਜਣੇ ਗੰਭੀਰ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਇਸ ਘਰ ਵਿਚ ਪ੍ਰਵਾਸੀ ਮਜ਼ਦੂਰ ਸ਼ੰਕਰ ਮੰਡਲ ਆਪਣੀਆਂ 4 ਧੀਆਂ ਅਤੇ ਪਤਨੀ ਨਾਲ ਰਹਿ ਰਿਹਾ ਸੀ ਕਿ ਅੱਜ ਸਵੇਰੇ 5:30 ਵਜੇ ਦੇ ਕਰੀਬ ਅਚਾਨਕ ਪੂਰਾ ਘਰ ਡਿੱਗ ਗਿਆ ਜਿਸ ਕਾਰਨ ਪੂਰਾ ਪਰਿਵਾਰ ਮਲਬੇ ਹੇਠਾਂ ਦੱਬ ਗਿਆ। ਰੌਲਾ ਸੁਣ ਕੇ ਇਕੱਠਾ ਹੋਏ ਮੁਹੱਲਾ ਵਾਸੀਆਂ ਨੇ ਮੁਸ਼ੱਕਤ ਬਾਦ ਪਰਿਵਾਰ ਨੂੰ ਮਲਬੇ ਥੱਲਿਓਂ ਬਾਹਰ ਕੱਢਿਆ। ਇਸ ਹਾਦਸੇ ਵਿੱਚ ਪਰਿਵਾਰ ਦੇ ਮੁਖੀਆ ਸ਼ੰਕਰ ਮੰਡਲ ਅਤੇ 2 ਧੀਆਂ ਸ਼ਿਵਾਨੀ ਅਤੇ ਪੂਜਾ ਦੀ ਮੌਤ ਹੋ ਗਈ। ਜਦਕਿ ਪਤਨੀ ਅਤੇ 2 ਹੋਰ ਧੀਆਂ ਨੂੰ ਗੰਭੀਰ ਜ਼ਖਮੀ ਹੋ ਗਈਆਂ। ਜ਼ਖਮੀਆਂ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਐ।