ਪੰਜਾਬ ਤਰਨ ਤਾਰਨ ’ਚ ਗਰੀਬ ਪਰਿਵਾਰ ਲਈ ਮੁਸੀਬਤ ਬਣੀ ਬਰਸਾਤ/ ਘਰ ਅੰਦਰ ਪਾਣੀ ਭਰਨ ਕਾਰਨ ਸਾਰਾ ਸਾਮਾਨ ਹੋਇਆ ਬਰਬਾਦ/ ਗਲੀ ਉੱਚੀ ਹੋਣ ਕਾਰਨ ਵਾਪਰੀ ਘਟਨਾ, ਮਦਦ ਲਈ ਲਾਈ ਗੁਹਾਰ By admin - July 3, 2025 0 2 Facebook Twitter Pinterest WhatsApp ਤਰਨ ਤਾਰਨ ਦੇ ਪਿੰਡ ਨਾਗੋਕੇ ਵਾਸੀ ਇਕ ਪਰਿਵਾਰ ਲਈ ਬੀਤੀ ਰਾਤ ਪਿਆ ਭਾਰੀ ਮੀਂਹ ਮੁਸੀਬਤ ਸਾਬਤ ਹੋਇਆ ਐ। ਤੇਜ਼ ਬਾਰਸ਼ ਕਾਰਨ ਘਰ ਅੰਦਰ ਪਾਣੀ ਭਰਨ ਕਾਰਨ ਅੰਦਰ ਪਿਆ ਸਾਰਾ ਸਾਮਾਨ ਬਰਬਾਦ ਹੋ ਗਿਆ ਐ। ਇਹ ਹਾਲਾਤ ਗਲੀ ਉੱਚੀ ਹੋਣ ਕਾਰਨ ਬਣੇ ਨੇ। ਪਰਿਵਾਰ ਦੇ ਦੱਸਣ ਮੁਤਾਬਕ ਉਨ੍ਹਾਂ ਦਾ ਘਰ ਗਲੀ ਨਾਲੋਂ ਕਾਫੀ ਨੀਵਾਂ ਐ ਅਤੇ ਛੱਤਾਂ ਦੀ ਹਾਲਤ ਵਿਚ ਕਾਫੀ ਖਸਤਾ ਐ, ਜਿਸ ਕਾਰਨ ਬੀਤੀ ਰਾਤ ਪਈ ਭਾਰੀ ਬਰਸਾਤ ਦਾ ਸਾਰਾ ਪਾਣੀ ਘਰ ਅੰਦਰ ਚਲੇ ਗਿਆ ਐ, ਜਿਸ ਕਾਰਨ ਅੰਦਰ ਪਿਆ ਸਾਰਾ ਸਾਮਾਨ ਬਰਬਾਦ ਹੋ ਗਿਆ ਐ। ਪਰਿਵਾਰ ਨੇ ਸਰਕਾਰ ਤੇ ਸਮਾਜ ਸੇਵੀਆਂ ਅੱਗੇ ਮਦਦ ਲਈ ਗੁਹਾਰ ਲਗਾਈ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਸਰਬਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਘਰ ਗਲੀ ਨਾਲੋਂ ਕਾਫੀ ਨੀਵਾਂ ਹੋਣ ਕਰ ਕੇ ਜਦ ਵੀ ਬਰਸਾਤ ਪੈਂਦੀ ਹੈ ਤਾਂ ਉਨ੍ਹਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਐ। ਅੱਜ ਹੋਈ ਬਰਸਾਤ ਦੌਰਾਨ ਉਨ੍ਹਾਂ ਦੇ ਘਰ ਦੀਆਂ ਛੱਤਾਂ ਦੀ ਹਾਲਤ ਵੀ ਖਸਤਾ ਹੋਣ ਕਰ ਕੇ ਸਾਰਾ ਪਾਣੀ ਘਰ ਦੇ ਕਮਰਿਆਂ ਅੰਦਰ ਵੜ ਗਿਆ ਅਤੇ ਉਨ੍ਹਾਂ ਦੇ ਘਰ ਅੰਦਰ ਪਿਆ ਸਾਲਾ ਸਾਮਾਨ ਬਰਬਾਦ ਹੋ ਗਿਆ ਐ। ਪੀੜਤ ਪਰਿਵਾਰ ਨੇ ਸਰਕਾਰ ਅਤੇ ਐਨਆਰਆਈ ਅੱਗੇ ਮਦਦ ਦੀ ਗੁਹਾਰ ਲਗਾਈ ਹੈ। ਪੀੜਤ ਪਰਿਵਾਰ ਦੇ ਮੋਬਾਈਲ ਨੰਬਰ 9814351844 ਐ।