ਫਿਰੋਜ਼ਪੁਰ ਸ਼ਹਿਰ ਅੰਦਰ ਲੁੱਟ-ਖੋਹ ਦੀਆਂ ਘਟਨਾਵਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਤਾਜ਼ਾ ਮਾਮਲੇ ਵਿਚ ਦੋ ਮੋਟਰ ਸਾਈਕਲ ਸਵਾਰ ਲੁਟੇਰਿਆਂ ਨੇ ਇਕ ਨੌਜਵਾਨ ਤੋਂ ਮੋਬਾਈਲ ਖੋਹਣ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਨੂੰ ਮੌਕੇ ਤੇ ਮੌਜੂਦ ਲੋਕਾਂ ਨੇ ਕਾਬੂ ਕਰ ਲਿਆ। ਇਸ ਦੌਰਾਨ ਲੋਕਾਂ ਨੇ ਦੋਵਾਂ ਦੀ ਛਿੱਤਰ ਪਰੇਡ ਵੀ ਕੀਤੀ, ਜਿਸ ਤੋਂ ਬਾਦ ਇਕ ਲੁਟੇਰਾ ਭੱਜਣ ਵਿਚ ਸਫਲ ਹੋ ਗਿਆ ਜਦਕਿ ਦੂਜੇ ਨੂੰ ਲੋਕਾਂ ਨੇ ਪੁਲਿਸ ਹਵਾਲੇ ਕਰ ਦਿੱਤਾ ਐ। ਘਟਨਾ ਤੋਂ ਬਾਦ ਲੋਕਾਂ ਵਿਚ ਗੁੱਸਾ ਪਾਇਆ ਜਾ ਰਿਹਾ ਐ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਲੁਟੇਰਿਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਐ। ਮੌਕੇ ਤੇ ਇਕੱਠਾ ਹੋਏ ਲੋਕਾਂ ਦਾ ਕਹਿਣਾ ਐ ਕਿ ਸ਼ਹਿਰ ਅੰਦਰ ਲੁੱਟ-ਖੋਹ ਤੇ ਚੋਰੀਆਂ ਘਨਟਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਐ। ਹਾਲਤ ਇਹ ਐ ਕਿ ਲੁਟੇਰਿਆਂ ਅੰਦਰ ਪੁਲਿਸ ਦੀ ਵੀ ਡਰ ਨਹੀਂ ਰਿਹਾ ਅਤੇ ਉਹ ਦਿਨ-ਦਿਹਾੜੇ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਲੱਗੇ ਨੇ। ਲੋਕਾਂ ਦਾ ਇਲਜਾਮ ਐ ਕਿ ਪੁਲਿਸ ਖੁਦ ਤਾਂ ਲੁਟੇਰਿਆਂ ਨੂੰ ਫੜਦੀ ਨਹੀਂ ਐ ਅਤੇ ਜਦੋਂ ਲੋਕ ਲੁਟੇਰਿਆਂ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੰਦੇ ਨੇ ਤਾਂ ਉਨ੍ਹਾਂ ਖਿਲਾਫ ਪੁਖਤਾ ਕਾਰਵਾਈ ਨਹੀਂ ਹੁੰਦੀ, ਜਿਸ ਕਾਰਨ ਲੁਟੇਰਿਆਂ ਵਿਚ ਅੱਗੇ ਮੁੜ ਘਟਨਾਵਾਂ ਕਰਨ ਦਾ ਹੌਂਸਲਾ ਪੈਦਾ ਹੋ ਜਾਂਦਾ ਐ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਅਜਿਹੇ ਲੋਕਾਂ ਖਿਲਾਫ ਮਿਸਾਲੀ ਕਾਰਵਾਈ ਦੀ ਮੰਗ ਕੀਤੀ ਐ ਤਾਂ ਜੋ ਗਲਤ ਅਨਸਰਾਂ ਅੰਦਰ ਪੁਲਿਸ ਕਾਰਵਾਈ ਦਾ ਖੌਫ ਪੈਦਾ ਹੋ ਸਕੇ।