ਮੋਹਾਲੀ ਦੇ ਪਿੰਡ ਬਲੌਗੀ ’ਚ ਟੋਭੇ ਚ ਡੁੱਬਣ ਕਾਰਨ ਦੋ ਦੀ ਮੌਤ/ ਦਲਦਲ ’ਚ ਫਸਣ ਕਾਰਨ ਗਈ ਮੁੰਡੇ ਤੇ ਕੁੜੀ ਦੀ ਜਾਨ

0
2

ਮੋਹਾਲੀ ਦੇ ਪਿੰਡ ਬਲੌਂਗੀ ਵਿਖੇ ਬਣੇ ਇੱਕ ਟੋਬੇ ਵਿੱਚ ਡੁੱਬਣ ਕਾਰਨ ਇਕ 11 ਸਾਲਾ ਲੜਕੇ ਤੇ 8 ਸਾਲਾ ਕੁੜੀ ਦੀ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਐ। ਜਾਣਕਾਰੀ ਅਨੁਸਾਰ ਇਕ ਰਾਧੇ ਨਾਮ ਦੀ ਕੁੜੀ ਟੋਭੇ ਵਿਚ ਡੁੱਬ ਰਹੀ ਸੀ, ਜਿਸ ਨੂੰ ਕੱਢਣ ਲਈ ਆਰੀਅਨ ਨਾਮ ਦਾ 11 ਸਾਲਾ ਨੌਜਵਾਨ ਟੋਭੇ ਅੰਦਰ ਗਿਆ ਪਰ ਬਾਹਰ ਨਹੀਂ ਨਿਕਲ ਸਕੇ, ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ। ਖਬਰਾਂ ਮੁਤਾਬਕ ਬੱਚੇ ਖੇਡਦੇ ਸਮੇਂ ਟੋਭੇ ਵੱਲ ਚਲੇ ਗਏ ਸਨ। ਘਟਨਾ ਦੀ ਜਾਣਕਾਰੀ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਦੋਵਾਂ ਦੀਆਂ ਮ੍ਰਿਤਕ ਦੇਹਾਂ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਪਹੁੰਚਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here