ਪੰਜਾਬ ਦਿਲਜੀਤ ਦੋਸਾਂਝ ਦੇ ਹੱਕ ’ਚ ਨਿਤਰੇ ਗਾਇਕ ਹੰਸ ਰਾਜ ਹੰਸ/ ਫਿਲਮ ਨੂੰ ਲੈ ਕੇ ਚੱਲ ਰਹੇ ਵਿਵਾਦ ਨੂੰ ਦੱਸਿਆ ਬੇਲੋੜੀ ਬਹਿਸ਼/ ਕਿਹਾ, ਪਾਕਿਸਤਾਨ ਦੇ ਲੋਕ ਨਹੀਂ ਸਰਕਾਰ ਗਲਤ ਐ By admin - July 3, 2025 0 51 Facebook Twitter Pinterest WhatsApp ਫਿਲਮ ਸਰਦਾਰ ਜੀ-3 ਵਿਚ ਪਾਕਿਸਤਾਨੀ ਅਦਾਕਾਰਾ ਨਾਲ ਕੰਮ ਕਰਨ ਕਾਰਨ ਵਿਵਾਦਾਂ ਵਿਚ ਘਿਰੇ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੂੰ ਲੋਕਾਂ ਦਾ ਸਾਥ ਮਿਲਣਾ ਜਾਰੀ ਐ। ਪੰਜਾਬੀ ਸੂਫੀ ਗਾਇਕ ਅਤੇ ਸਾਬਕਾ ਭਾਜਪਾ ਸੰਸਦ ਮੈਂਬਰ ਹੰਸ ਰਾਜ ਹੰਸ ਨੇ ਵੀ ਦਿਲਜੀਤ ਦੋਸਾਂਝ ਦੇ ਹੱਕ ਵਿਚ ਹਾਂਅ ਦਾ ਨਾਅਰਾ ਮਾਰਿਆ ਐ। ਜਲੰਧਰ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹੰਸ ਰਾਜ ਹੰਸ ਨੇ ਕਿਹਾ ਕਿ ਜਦੋਂ ਫਿਲਮ ਸਰਦਾਰ ਜੀ-3 ਬਣ ਰਹੀ ਸੀ, ਤਾਂ ਕਿਸੇ ਨੂੰ ਨਹੀਂ ਪਤਾ ਸੀ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਅਜਿਹੇ ਹਾਲਾਤ ਪੈਦਾ ਹੋਣਗੇ ਅਤੇ ਹੁਣ ਜਦੋਂ ਫਿਲਮ ਬਣ ਗਈ ਐ ਤਾਂ ਦਿਲਜੀਤ ਦੋਸਾਂਝ ਦਾ ਵਿਰੋਧ ਕਰਨਾ ਗਲਤ ਹੈ। ਦਿਲਜੀਤ ਅਤੇ ਫਿਲਮ ਦੇ ਨਿਰਮਾਤਾ ਬਹੁਤ ਚੰਗੇ ਅਤੇ ਨਿਮਰ ਲੋਕ ਨੇ ਅਤੇ ਕਲਾਂ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਕੱਟੜਤਾ ਨਹੀਂ ਫੈਲਣੀ ਚਾਹੀਦੀ। ਹੰਸ ਰਾਜ ਹੰਸ ਨੇ ਕਿਹਾ ਕਿ ਪਾਕਿਸਤਾਨ ਦੇ ਲੋਕ ਗਲਤ ਨਹੀਂ ਹਨ, ਸਗੋਂ ਉੱਥੋਂ ਦੀ ਸਰਕਾਰ ਗਲਤ ਐ। ਮੈਂ ਪਾਕਿਸਤਾਨ ਗਿਆ ਹਾਂ, ਪਾਕਿਸਤਾਨ ਦੇ ਬਹੁਤ ਸਾਰੇ ਲੋਕ ਚਾਹੁੰਦੇ ਸਨ ਕਿ ਪਾਕਿਸਤਾਨ ਅਤੇ ਭਾਰਤ ਵੱਖ ਨਾ ਹੋਣ। ਪਾਕਿਸਤਾਨ ਵਿੱਚ ਬਹੁਤ ਸਾਰੇ ਮਹਾਨ ਕਲਾਕਾਰ ਰਹੇ ਹਨ ਜੋ ਕੰਮ ਕਰਨ ਲਈ ਭਾਰਤ ਆਏ ਹਨ ਅਤੇ ਅਸੀਂ ਉੱਥੇ ਜਾਂਦੇ ਰਹੇ ਹਾਂ। ਹੰਸ ਰਾਜ ਹੰਸ ਨੇ ਅੱਗੇ ਕਿਹਾ ਕਿ ਜਦੋਂ ਮੈਂ ਉੱਥੇ ਗਿਆ, ਖਾਣਾ ਖਾਣ ਅਤੇ ਉੱਥੋਂ ਦੇ ਲੋਕਾਂ ਨਾਲ ਗੱਲ ਕਰਨ ਤੋਂ ਬਾਅਦ, ਮੈਨੂੰ ਅਹਿਸਾਸ ਹੋਇਆ ਕਿ ਅਸੀਂ ਇੱਕੋ ਜਿਹੇ ਹਾਂ। ਹੰਸ ਰਾਜ ਹੰਸ ਨੇ ਅੱਗੇ ਕਿਹਾ ਕਿ ਜਿੱਥੇ ਵੀ ਜੰਗ ਹੁੰਦੀ ਹੈ, ਉੱਥੇ ਸਿਰਫ਼ ਮਾਸੂਮ ਲੋਕ ਹੀ ਮਾਰੇ ਜਾਂਦੇ ਹਨ। ਬਹੁਤ ਸਾਰੇ ਨੇਤਾ ਰਾਜਨੀਤਿਕ ਲਾਭ ਲਈ ਜੰਗ ਵਿੱਚ ਜਾਂਦੇ ਹਨ। ਇਸ ਲਈ, ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿ ਦੋਵਾਂ ਦੇਸ਼ਾਂ ਵਿੱਚ ਸ਼ਾਂਤੀ ਹੋਵੇ ਤਾਂ ਜੋ ਲੋਕਾਂ ਨੂੰ ਹੋਰ ਦੁੱਖ ਨਾ ਸਹਿਣੇ ਪੈਣ।