ਪੰਜਾਬ ਅਕਾਲੀ ਦਲ ਨੇ ਮਜੀਠੀਆ ਮਾਮਲੇ ਨੂੰ ਲੈ ਕੇ ਘੇਰੀ ਸਰਕਾਰ/ ਵਰਕਰਾਂ ਨੂੰ ਮੋਹਾਲੀ ਜਾਣ ਤੋਂ ਰੋਕਣ ’ਤੇ ਚੁੱਕੇ ਸਵਾਲ/ ਪੰਜਾਬ ’ਚ ਐਮਰਜੈਂਸੀ ਲਗਾਉਣ ਦੇ ਲਾਏ ਇਲਜ਼ਾਮ By admin - July 2, 2025 0 21 Facebook Twitter Pinterest WhatsApp ਅਕਾਲੀ ਵਰਕਰਾਂ ਨੂੰ ਮੋਹਾਲੀ ਆਉਣ ਤੋਂ ਰੋਕਣ ਦੇ ਮੁੱਦੇ ਤੇ ਸਿਆਸਤ ਗਰਮਾ ਗਈ ਐ। ਅਕਾਲੀ ਦਲ ਨੇ ਇਸ ਕਾਰਵਾਈ ਨੂੰ ਅਣ-ਐਲਾਨੀ ਐਮਰਜੈਂਸੀ ਕਰਾਰ ਦਿੰਦਿਆਂ ਸਰਕਾਰ ਨੂੰ ਘੇਰਿਆ ਐ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਪਾਰਟੀ ਦੇ ਸੀਨੀਅਰ ਬੁਲਾਰਾ ਅਰਸ਼ਦੀਪ ਕਲੇਰ ਨੇ ਕਿਹਾ ਕਿ ਇਕ ਪਾਸੇ ਸਰਕਾਰ ਬਿਕਰਮ ਮਜੀਠੀਆ ਖਿਲਾਫ ਪੁਖਤਾ ਸਬੂਤ ਹੋਣ ਦਾ ਦਾਅਵੇ ਕਰ ਰਹੀ ਐ ਪਰ ਦੂਜੇ ਪਾਸੇ ਪੇਸ਼ੀ ਮੌਕੇ ਆਉਣ ਵਾਲੇ ਵਰਕਰਾਂ ਤੇ ਵਕੀਲਾਂ ਨੂੰ ਰਸਤੇ ਵਿਚ ਰੋਕ ਰਹੀ ਐ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪੰਜਾਬ ਅੰਦਰ ਅਣ-ਐਲਾਨੀ ਐਮਰਜੰਸੀ ਲਾਗੂ ਕਰ ਦਿੱਤੀ ਐ, ਜਿਸ ਤਹਿਤ ਸਰਕਾਰ ਅਕਾਲੀ ਵਰਕਰਾਂ ਨੂੰ ਰਸਤੇ ਵਿਚ ਰੋਕ ਰਹੀ ਐ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਬਿਕਰਮ ਮਜੀਠੀਆ ਖਿਲਾਫ ਕੋਈ ਸਬੂਤ ਨਹੀਂ ਮਿਲ ਰਹੇ, ਜਿਸ ਦਾ ਸਾਰਾ ਗੁੱਸਾ ਅਕਾਲੀ ਵਰਕਰਾਂ ਤੇ ਕੱਢਿਆ ਜਾ ਰਿਹਾ ਐ। ਉਨ੍ਹਾਂ ਕਿਹਾ ਕਿ ਅਕਾਲੀ ਦਲ ਇਸ ਧੱਕੇ ਨੂੰ ਬਰਦਾਸ਼ਤ ਨਹੀਂ ਕਰੇਗਾ, ਇਸੇ ਇਸ ਧੱਕੇ ਨੂੰ ਅਦਾਲਤ ਵਿਚ ਰੱਖਿਆ ਜਾਵੇਗਾ।