ਪੰਜਾਬ ਫਿਰੋਜ਼ਪੁਰ ਵਾਸੀ ਡਰੋਨ ਪੀੜਤ ਦੀ ਇਲਾਜ ਦੌਰਾਨ ਹੋਈ ਮੌਤ/ ਪਾਕਿਸਤਾਨ ਡਰੋਨ ਹਮਲੇ ਦੌਰਾਨ ਪਤੀ-ਪਤਨੀ ਤੇ ਪੁੱਤਰ ਹੋਏ ਸੀ ਜ਼ਖਮੀ/ ਪਤਨੀ ਦੀ ਪਹਿਲਾਂ ਹੋ ਚੁੱਕੀ ਮੌਤ, ਪਤੀ ਨੇ ਵੀ ਤੋੜਿਆ ਦਮ By admin - July 2, 2025 0 21 Facebook Twitter Pinterest WhatsApp ਬੀਤੀ 9 ਮਈ ਨੂੰ ਪਾਕਿਸਤਾਨੀ ਡੋਰ ਹਮਲੇ ਵਿਚ ਜ਼ਖਮੀ ਹੋਏ ਪਰਿਵਾਰ ਦੇ ਮੁਖੀਆਂ ਲਖਵਿੰਦਰ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ ਐ। ਪਿੰਡ ਖਾਈ ਫੇਮੇ ਕੇ ਦੇ ਪੀੜਤ ਪਤੀ-ਪਤਨੀ ਤੇ ਉਨ੍ਹਾਂ ਦੇ ਨੂੰ ਹਮਲੇ ਤੋਂ ਬਾਅਦ ਜ਼ਖਮੀ ਹਾਲਤ ਵਿਚ ਲੁਧਿਆਣਾ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਪਤਨੀ ਸੁਖਵਿੰਦਰ ਕੌਰ ਦੀ 13 ਮਈ ਨੂੰ ਇਲਾਜ ਦੌਰਾਨ ਮੌਤ ਹੋ ਗਈ ਸੀ ਅਤੇ ਪੁੱਤਰ ਜਸਵੰਤ ਨੂੰ ਇਲਾਜ ਬਾਦ ਛੁੱਟੀ ਦੇ ਦਿੱਤੀ ਗਈ ਸੀ ਅਤੇ ਲਖਵਿੰਦਰ ਸਿੰਘ ਦੀ ਅੱਜ ਮੌਤ ਹੋ ਗਈ ਐ। ਦੱਸ ਦਈਏ ਕਿ ਭਾਰਤ ਪਾਕਿਸਤਾਨ ਵਿਚਾਲੇ ਚੱਲੇ ਜੰਗ ਦੌਰਾਨ ਪਾਕਿਸਤਾਨ ਵੱਲੋਂ ਕੀਤੇ ਗਏ ਡ੍ਰੋਨ ਹਮਲਿਆਂ ਨੂੰ ਭਾਰਤੀ ਫੌਜ ਵੱਲੋਂ ਅਸਮਾਨ ’ਚ ਹੀ ਨਸ਼ਟ ਕੀਤਾ ਗਿਆ ਸੀ। ਨਸ਼ਟ ਕੀਤੇ ਗਏ ਡ੍ਰੋਨ ਦਾ ਕੁੱਝ ਹਿੱਸਾ ਫਿਰੋਜ਼ਪੁਰ ਦੇ ਪਿੰਡ ਖਾਈ ਫੈਮੈ ਕੀ ਚ ਇੱਕ ਘਰ ਉੱਤੇ ਜਾ ਡਿੱਗਿਆ ਸੀ ਜਿਸ ਨਾਲ ਹੋਏ ਇੱਕ ਵੱਡੇ ਬਲਾਸਟ ਤੋਂ ਬਾਅਦ ਘਰ ਵਿੱਚ ਰਹਿੰਦੇ ਪਤੀ ਪਤਨੀ ਅਤੇ ਉਨ੍ਹਾਂ ਦਾ ਨੌਜਵਾਨ ਬੇਟਾ ਗੰਭੀਰ ਜਖਮੀ ਹੋ ਗਏ ਸਨ ਜਿੰਨਾ ਨੂੰ ਤੁਰੰਤ ਫਿਰੋਜ਼ਪੁਰ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ। ਜਿੱਥੇ ਉੱਨਾ ਦੀ ਹਾਲਤ ਗੰਭੀਰ ਦੇਖਦੇ ਹੋਏ ਲਖਵਿਦਰ ਸਿੰਘ ਅਤੇ ਸੁਖਵਿੰਦਰ ਕੌਰ ਨੂੰ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਚ ਭਰਤੀ ਕਰਵਾਇਆ ਗਿਆ ਸੀ। ਜਿੱਥੇ 13 ਮਈ ਨੂੰ ਇਲਾਜ ਦੌਰਾਨ ਸੁਖਵਿੰਦਰ ਕੌਰ ਦੀ ਮੌਤ ਹੋ ਗਈ ਸੀ ਤ ਅੱਜ ਲਖਵਿੰਦਰ ਸਿੰਘ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ ਹੈ। ਜਦਕਿ ਇੰਨਾ ਦਾ ਨੌਜਵਾਨ ਬੇਟਾ ਜਸਵੰਤ ਸਿੰਘ ਇਲਾਜ ਤੋਂ ਬਾਅਦ ਠੀਕ ਹੋ ਕੇ ਆਪਣੇ ਘਰ ਜਾ ਚੁੱਕਾ ਹੈ। ਡ੍ਰੋਨ ਹਮਲੇ ਚ ਜਖਮੀਆਂ ਦੇ ਇਲਾਜ ਦਾ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਸੀ ਤੇ ਹਮਲੇ ਚ ਮ੍ਰਿਤਕ ਸੁਖਵਿੰਦਰ ਕੌਰ ਨੂੰ ਮੌਤ ਉਪਰੰਤ 10 ਲੱਖ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਵੀ ਕੀਤਾ ਹੈ।