ਭੁੱਚੋ ਮੰਡੀ ਦੇ ਡੀਐਸਪੀ ਦਾ ਰੀਡਰ ਰਿਸ਼ਵਤ ਸਮੇਤ ਗ੍ਰਿਫਤਾਰ/ ਇਕ ਲੱਖ ਰੁਪਏ ਰਿਸ਼ਤਵ ਲੈਂਦੇ ਨੂੰ ਰੰਗੇ ਹੱਥੀਂ ਕੀਤਾ ਕਾਬੂ/ ਜ਼ਮੀਨੀ ਵਿਵਾਦ ਮਾਮਲੇ ਚੋਂ ਨਾਮ ਹਟਵਾਉਣ ਬਦਲੇ ਮੰਗੀ ਸੀ ਰਿਸ਼ਵਤ

0
19

ਵਿਜੀਲੈਂਸ ਵਿਭਾਗ ਨੇ ਬਠਿੰਡਾ ਅਧੀਨ ਆਉਂਦੇ ਭੁੱਚੋ ਮੰਡੀ ਦੇ ਡੀਐਸਪੀ ਦਫਤਰ ਵਿਖੇ ਤੈਨਾਤ ਏਐਸਆਈ ਨੂੰ ਇਕ ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਐ। ਇਹ ਰਿਸ਼ਵਤ ਜ਼ਮੀਨੀ ਵਿਵਾਦ ਵਿਚੋਂ ਨਾਮ ਹਟਵਾਉਣ ਬਦਲੇ ਲਈ ਗਈ ਸੀ। ਵਿਜੀਲੈਂਸ ਨੇ ਪੀੜਤ ਧਿਰ ਦੀ ਸ਼ਿਕਾਇਤ ਤੇ ਕਾਰਵਾਈ ਕਰਦਿਆਂ ਏਐਸਆਈ ਰਾਜ ਕੁਮਾਰ ਨੂੰ ਇਕ ਲੱਖ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਐ। ਪੀੜਤ ਧਿਰ ਦੇ ਦੱਸਣ ਮੁਤਾਬਕ ਏਐਸਆਈ ਨੇ ਡੀਐਸਪੀ ਭੁੱਚੋ ਮੰਡੀ ਰਵਿੰਦਰ ਸਿੰਘ ਦੇ ਨਾਮ ’ਤੇ 5 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ, ਜਿਸ ਦਾ ਸੌਦਾ 2 ਲੱਖ ਰੁਪਏ ਵਿਚ ਤੈਅ ਹੋਇਆ ਸੀ, ਜਿਸ ਵਿਚੋਂ 1 ਲੱਖ ਲੈਂਦਿਆਂ ਨੂੰ ਵਿਜੀਲੈਂਸ ਨੇ ਕਾਬੂ ਕੀਤਾ ਐ। ਵਿਜੀਲੈਂਸ ਨੇ ਮੁਲਜਮ ਨੂੰ ਹਿਰਾਸਤ ਵਿਚ ਲੈ ਕੇ ਇਸ ਮਾਮਲੇ ਵਿਚ ਡੀਐਸਪੀ ਦੀ ਭੂਮਿਕਾ ਦੀ ਜਾਂਚ ਸ਼ੁਰੂ ਕਰ ਦਿੱਤੀ ਐ। ਸ਼ਿਕਾਇਤਕਰਤਾ ਔਰਤ ਪਰਮਜੀਤ ਕੌਰ ਨੇ ਦੱਸਿਆ ਕਿ 20 ਮਈ ਨੂੰ ਮੇਰੇ ਦੋ ਪੁੱਤਰਾਂ ਅਤੇ ਮੇਰੇ ਪਤੀ ਸਰਪੰਚ ਕੁਲਵਿੰਦਰ ਵਿਰੁੱਧ ਜ਼ਮੀਨੀ ਵਿਵਾਦ ਕਾਰਨ ਕੇਸ ਦਰਜ ਕੀਤਾ ਗਿਆ ਸੀ। ਐਸਐਸਪੀ ਨੇ ਭੁੱਚੋ ਦੇ ਡੀਐਸਪੀ ਰਵਿੰਦਰ ਸਿੰਘ ਰੰਧਾਵਾ ਨੂੰ ਮਾਮਲੇ ਦੀ ਜਾਂਚ ਕਰਨ ਲਈ ਕਿਹਾ। ਡੀਐਸਪੀ ਦਾ ਰੀਡਰ ਹੋਣ ਦਾ ਦਾਅਵਾ ਕਰਨ ਵਾਲੇ ਰਾਜ ਕੁਮਾਰ ਨਾਮ ਦੇ ਇੱਕ ਕਾਂਸਟੇਬਲ ਨੇ ਮੇਰੇ ਤੋਂ ਪੰਜ ਲੱਖ ਰੁਪਏ ਮੰਗੇ। ਸਾਡਾ ਸੌਦਾ ਇੱਕ ਲੱਖ ਵਿੱਚ ਤੈਅ ਹੋਇਆ ਸੀ। ਅੱਜ, ਮੈਂ ਉਸਨੂੰ ਇਕ ਲੱਖ ਰੁਪਏ ਦਿੱਤੇ। ਉਸਨੇ ਇਹ ਪੈਸੇ ਡੀਐਸਪੀ ਦੇ ਨਾਮ ‘ਤੇ ਲਏ ਅਤੇ ਕਿਹਾ ਕਿ ਇਹ ਡੀਐਸਪੀ ਸਾਹਿਬ ਨੂੰ ਦੇਣੇ ਪੈਣਗੇ। ਵਿਜੀਲੈਂਸ ਇੰਸਪੈਕਟਰ ਅਮਨਦੀਪ ਬਰਾਡ ਨੇ ਕਿਹਾ ਕਿ ਪਰਮਜੀਤ ਕੌਰ ਦੀ ਸ਼ਿਕਾਇਤ ‘ਤੇ ਕੇਸ ਦਰਜ ਕੀਤਾ ਗਿਆ ਹੈ। ਜਿਸ ਵਿੱਚ ਉਕਤ ਔਰਤ ਦੇ ਪਤੀ ਅਤੇ ਬੱਚਿਆਂ ਵਿਰੁੱਧ ਜ਼ਮੀਨੀ ਝਗੜੇ ਕਾਰਨ ਮਾਮਲਾ ਦਰਜ ਕੀਤਾ ਗਿਆ ਸੀ, ਜਿਸਦੀ ਜਾਂਚ ਡੀਐਸਪੀ ਭੁੱਚੋ ਕਰ ਰਹੇ ਸਨ। ਇਸੇ ਮਾਮਲੇ ਵਿੱਚ ਕਾਂਸਟੇਬਲ ਨੇ ਪੈਸੇ ਦੀ ਮੰਗ ਕੀਤੀ ਸੀ। ਮੌਕੇ ਤੋਂ ਇੱਕ ਲੱਖ ਰੁਪਏ ਬਰਾਮਦ ਕੀਤੇ ਗਏ ਹਨ। ਅਸੀਂ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਪੈਸੇ ਡੀਐਸਪੀ ਦੀ ਕਾਰ ਵਿੱਚੋਂ ਬਰਾਮਦ ਕੀਤੇ ਗਏ ਨੇ। ਇਸ ਮਾਮਲੇ ਵਿਚ ਡੀਐਸਪੀ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਐ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਮੁਤਾਬਕ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

LEAVE A REPLY

Please enter your comment!
Please enter your name here