CitiesChandigarh ਲਾਲੜੂ ’ਚ ਵੈਲਡਿੰਗ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ/ ਅੱਗ ਦੀ ਲਪੇਟ ਚ ਆਇਆ ਦੁਕਾਨ ਨੇੜੇ ਖੜ੍ਹਿਆ ਤੇਲ ਟੈਂਕਰ/ ਦੂਰ ਤਕ ਸੁਣਾਈ ਦਿੱਤੀ ਧਮਾਕੇ ਦੀ ਅਵਾਜ਼, ਫਾਇਰ ਬ੍ਰਿਗੇਡ ਨੇ ਪਾਇਆ ਕਾਬੂ By admin - July 1, 2025 0 5 Facebook Twitter Pinterest WhatsApp ਮੋਹਾਲੀ ਦੇ ਲਾਲੜੂ ਵਿਖੇ ਇਕ ਵੈਲਡਿੰਗ ਦੀ ਦੁਕਾਨ ਨੂੰ ਭਿਆਨਕ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਐ। ਅੱਗ ਐਨੀ ਤੇਜੀ ਨਾਲ ਫੈਲੀ ਕਿ ਇਸ ਨੇ ਵੇਖਦੇ ਹੀ ਵੇਖਦੇ ਭਿਆਨਕ ਰੂਪ ਅਖਤਿਆਰ ਕਰ ਲਿਆ। ਖਬਰਾਂ ਮੁਤਾਬਕ ਅੱਗ ਦੀ ਲਪੇਟ ਵਿਚ ਇਕ ਤੇਲ ਟੈਂਕਰ ਵੀ ਆਇਆ ਐ। ਟੈਂਕਰ ਨੂੰ ਅੱਗ ਲੱਗਣ ਕਾਰਨ ਵੱਡਾ ਧਮਾਕਾ ਹੋਇਆ, ਜਿਸ ਦੀ ਆਵਾਜ ਦੂਰ ਤਕ ਸੁਣੀ ਗਈ ਐ। ਜਾਣਕਾਰੀ ਅਨੁਸਾਰ ਤੇਲ ਟੈਂਕਰ ਵੈਲਡਿੰਗ ਦੀ ਦੁਕਾਨ ਨੇੜੇ ਖੜ੍ਹਾ ਸੀ, ਜਿਸ ਕਾਰਨ ਉਹ ਵੀ ਅੱਗ ਦੀ ਲਪੇਟ ਵਿਚ ਆ ਗਿਆ ਐ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀਆਂ ਫਾਇਰ ਬ੍ਰਿਗੇਡ ਟੀਮਾਂ ਨੇ ਮੁਸ਼ੱਕਤ ਬਾਅਦ ਅੱਗ ਤੇ ਕਾਬੂ ਪਾਇਆ।