ਜਲੰਧਰ ’ਚ ਮੀਂਹ ਕਾਰਨ ਜਨ-ਜੀਵਨ ਪ੍ਰਭਾਵਿਤ/ ਮੀਂਹ ਨਾਲ ਟੁੱਟੀਆਂ ਸੜਕਾਂ ਕਾਰਨ ਪ੍ਰੇਸ਼ਾਨ ਹੋ ਰਹੇ ਲੋਕ

0
2

ਪੰਜਾਬ ਅੰਦਰ ਪਿਛਲੇ ਦਿਨਾਂ ਦੌਰਾਨ ਪੈ ਰਹੀ ਮੀਂਹ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਐ ਉੱਥੇ ਹੀ ਜ਼ਿਆਦਾ ਮੀਂਹ ਦੇ ਚਲਦਿਆਂ ਪ੍ਰੇਸ਼ਾਨੀਆਂ ਵੀ ਸਹਿਣੀਆਂ ਪੈ ਰਹੀਆਂ ਨੇ। ਗੱਲ ਜੇਕਰ ਮਹਾਨਗਰੀ ਜਲੰਧਰ ਦੀ ਕੀਤੀ ਜਾਵੇ ਤਾਂ ਸ਼ਹਿਰ ਅੰਦਰ ਮੰਗਲਵਾਰ ਨੂੰ ਪਏ ਭਾਰੀ ਮੀਂਹ ਨੇ ਜਨ-ਜੀਵਨ ਨੂੰ ਬੂਰੀ ਤਰ੍ਹਾਂ ਪ੍ਰਭਾਵਿਤ ਕੀਤਾ ਐ। ਇੱਥੇ ਟੁੱਟੀਆਂ ਸੜਕਾਂ ਪਾਣੀ ਨਾਲ ਇੰਨੀਆਂ ਭਰ ਗਈਆਂ ਨੇ ਕਿ ਉੱਥੋਂ ਲੰਘਣ ਵਾਲੇ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਨੇ। ਉਧਰ ਸ਼ਹਿਰ ਦੀਆਂ ਨੀਵੀਆਂ ਥਾਵਾਂ ਵਿਚ ਪਾਣੀ ਭਰਨ ਕਾਰਨ ਵੀ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਐ। ਮੀਡੀਆ ਕਰਮੀਆਂ ਦੀ ਟੀਮ ਨੇ ਜਲੰਧਰ ਦੇ ਰਾਸ਼ਟਰੀ ਰਾਜਮਾਰਗ ‘ਤੇ ਸਥਿਤ ਲੂਮਾ ਪਿੰਡ ਚੌਕ ਦਾ ਦੌਰਾ ਕੀਤਾ, ਜਿੱਥੇ ਸੜਕਾਂ ਦੀ ਹਾਲਤ ਖਰਾਬ ਸੀ। ਟੁੱਟੀਆਂ ਸੜਕਾਂ ‘ਤੇ ਬਹੁਤ ਸਾਰਾ ਪਾਣੀ ਸੀ, ਜਿਸ ਕਾਰਨ ਉੱਥੋਂ ਲੰਘਣ ਵਾਲੇ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਜਦੋਂ ਐਕਟਿਵਾ ‘ਤੇ ਲੰਘ ਰਹੀ ਇੱਕ ਕੁੜੀ ਪਾਣੀ ਵਿੱਚ ਫਸ ਗਈ ਤਾਂ ਉਸਦੀ ਐਕਟਿਵਾ ਰੁਕ ਗਈ, ਕੁੜੀ ਪਾਣੀ ਵਿੱਚ ਡਿੱਗ ਗਈ। ਉੱਥੇ ਮੌਜੂਦ ਲੋਕਾਂ ਨੇ ਉਸਦੀ ਮਦਦ ਕੀਤੀ ਅਤੇ ਉਸਨੂੰ ਪਾਣੀ ਵਿੱਚੋਂ ਬਾਹਰ ਕੱਢਿਆ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉੱਥੋਂ ਸਬਜ਼ੀਆਂ ਲੈ ਕੇ ਵਾਪਸ ਆ ਰਹੀ ਇੱਕ ਔਰਤ ਈ-ਰਿਕਸ਼ਾ ਤੋਂ ਡਿੱਗ ਗਈ ਸੀ। ਔਰਤ ਨੂੰ ਕਈ ਸੱਟਾਂ ਵੀ ਲੱਗੀਆਂ ਹਨ।

LEAVE A REPLY

Please enter your comment!
Please enter your name here