ਜਲੰਧਰ ਕਮਿਸ਼ਨਰੇਟ ਪੁਲਿਸ ਨੇ ਨਸ਼ੇ ਦੀ ਖੇਪ, ਨਾਜਾਇਜ਼ ਹਥਿਆਰ ਤੇ ਡਰੱਗ ਮਨੀ ਸਮੇਤ ਇਕ ਮੁਲਜਮ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਐ। ਪੁਲਿਸ ਨੇ ਇਹ ਕਾਰਵਾਈ ਮਈ ਮਹੀਨੇ ਦੌਰਾਨ ਗ੍ਰਿਫਤਾਰ ਕੀਤੇ ਦੋ ਮੁਲਜਮਾਂ ਵੱਲੋਂ ਕੀਤੇ ਖੁਲਾਸਿਆਂ ਦੇ ਆਧਾਰ ਤੇ ਕੀਤੀ ਐ। ਪੁਲਿਸ ਨੇ ਮੁਲਜਮਾਂ ਦੇ ਕਬਜੇ ਵਿਚੋਂ 13 ਕਿੱਲੋ ਹੈਰੋਇਨ, 5 ਨਾਜਾਇਜ ਪਿਸਟਲ, 12 ਕਾਰਤੂਸ, 3 ਮੈਗਜ਼ੀਨ, 3 ਲਗਜ਼ਰੀ ਗੱਡੀਆਂ ਤੋਂ ਇਲਾਵਾ 22 ਹਜ਼ਾਰ ਡਰੱਗ ਮਨੀ ਬਰਾਮਦ ਕੀਤੀ ਐ। ਪੁਲਿਸ ਨੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਜਾਣਕਾਰੀ ਅਨੁਸਾਰ ਪੁਲਿਸ ਨੇ 20 ਮਈ ਨੂੰ ਸ਼ਿਵਮ ਸੋਢੀ ਉਰਫ਼ ਸ਼ਿਵਾ ਪੁੱਤਰ ਵਰਿੰਦਰ ਸੋਢੀ, ਵਾਸੀ ਲਾਂਬਾ ਪਿੰਡ ਚੌਕ, ਸਿਮਰਨ ਐਨਕਲੇਵ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁੱਛਗਿੱਛ ਤੋਂ ਬਾਅਦ, ਪੁਲਿਸ ਨੇ 22 ਮਈ, 2025 ਨੂੰ ਅਮਰ ਨਗਰ ਦੇ ਰਹਿਣ ਵਾਲੇ ਬਰਿੰਦਰ ਸਿੰਘ ਉਰਫ਼ ਬੱਬੂ ਪੁੱਤਰ ਦਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 13 ਕਿਲੋ ਹੈਰੋਇਨ, 3 ਲਗਜ਼ਰੀ ਕਾਰਾਂ, 2 ਗੈਰ-ਕਾਨੂੰਨੀ ਪਿਸਤੌਲ (32 ਬੋਰ), 6 ਜ਼ਿੰਦਾ ਕਾਰਤੂਸ ਅਤੇ 22,000 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ। ਦੋਵਾਂ ਮੁਲਜ਼ਮਾਂ ਦੇ ਰਿਮਾਂਡ ਦੌਰਾਨ ਕੀਤੀ ਗਈ ਪੁੱਛਗਿੱਛ ਦੇ ਆਧਾਰ ‘ਤੇ ਤੀਜੇ ਸਾਥੀ ਦੀ ਸ਼ਮੂਲੀਅਤ ਸਾਹਮਣੇ ਆਈ ਜਿਸ ਤੋਂ ਬਾਅਦ ਸੀਆਈਏ ਟੀਮ ਨੇ ਤੀਜੇ ਦੋਸ਼ੀ ਸੁਖਜੀਤ ਸਿੰਘ ਉਰਫ਼ ਸੁੱਖਾ ਪੁੱਤਰ ਲਖਵੀਰ ਸਿੰਘ, ਵਾਸੀ ਬਿਸ਼ੰਬਰਪੁਰਾ, ਥਾਣਾ ਚਾਟੀਵਿੰਡ, ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਦੀ ਗ੍ਰਿਫ਼ਤਾਰੀ ‘ਤੇ ਪੁਲਿਸ ਨੇ 100 ਗ੍ਰਾਮ ਹੈਰੋਇਨ, 3 ਗੈਰ-ਕਾਨੂੰਨੀ .32 ਬੋਰ ਪਿਸਤੌਲ ਅਤੇ 6 ਜ਼ਿੰਦਾ ਕਾਰਤੂਸ ਬਰਾਮਦ ਕੀਤੇ। ਜਾਂਚ ਤੋਂ ਪਤਾ ਲੱਗਾ ਹੈ ਕਿ ਸੁਖਜੀਤ ਸਿੰਘ ਉਰਫ਼ ਸੁੱਖਾ ਖ਼ਿਲਾਫ਼ ਪਹਿਲਾਂ ਹੀ ਅਪਰਾਧਿਕ ਮਾਮਲਾ ਦਰਜ ਹੈ।