ਪੰਜਾਬ ਜਗਰਾਉਂ ਸ਼ਹਿਰ ਅੰਦਰ ਦੂਜੀ ਵਾਰ ਚੱਲਿਆ ਪੀਲਾ ਪੰਜਾ/ ਨਗਰ ਕੌਂਸਲ ਦੀ ਥਾਂ ਤੇ ਬਣੀਆਂ ਇਮਾਰਤ ਨੂੰ ਬਣਾਇਆ ਨਿਸ਼ਾਨਾ/ ਨਸ਼ਾ ਤਸਕਰੀ ਦੇ ਮਾਮਲਿਆਂ ਚ ਜੇਲ੍ਹ ਦੀ ਹਵਾਂ ਰਹੇ ਨੇ ਮੁਲਜ਼ਮ By admin - July 1, 2025 0 1 Facebook Twitter Pinterest WhatsApp ਨਗਰ ਕੌਂਸਲ ਜਗਰਾਉਂ ਵੱਲੋਂ ਕੌਂਸਲ ਦੀ ਹਦੂਦ ਅੰਦਰ ਨਸ਼ਾ ਤਸਕਰਾਂ ਦੀਆਂ ਨਾਜਾਇਜ ਉਸਾਰੀਆਂ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਐ। ਇਸੇ ਤਹਿਤ ਅੱਜ ਸ਼ਹਿਰ ਅੰਦਰ ਦੂਜੀ ਪਾਲ ਨਗਰ ਕੌਂਸਲ ਦਾ ਪੀਲਾ ਪੰਜਾ ਚੱਲਿਆ ਐ। ਕੌਂਸਲ ਅਧਿਕਾਰੀਆਂ ਨੇ ਕੋਂਸਲ ਦੀ ਥਾਂ ਵਿਚ ਬਣੀਆਂ ਨਾਜਾਇਜ਼ ਆਲੀਸ਼ਾਨ ਇਮਾਰਤਾਂ ਨੂੰ ਜੇਸੀਬੀ ਦੀ ਮਦਦ ਨਾਲ ਢਾਹ ਦਿੱਤਾ ਐ। ਇਸ ਦੌਰਾਨ ਕੌਂਸਲ ਅਧਿਕਾਰੀਆਂ ਦੀ ਸੁਰੱਖਿਆ ਲਈ ਭਾਰੀ ਪੁਲਿਸ ਬਲ ਤੈਨਾਤ ਕੀਤੇ ਗਏ ਸਨ। ਜਾਣਕਾਰੀ ਅਨੁਸਾਰ ਇਸ ਇਮਾਰਤ ਦੇ ਮਾਲਕ ਪਤੀ-ਪਤਨੀ ਖਿਲਾਫ ਨਸ਼ਾ ਤਸਕਰੀ ਦੇ 15 ਦੇ ਕਰੀਬ ਮਾਮਲੇ ਦਰਜ ਨੇ ਅਤੇ ਦੋਵੇਂ ਇਸ ਵੇਲੇ ਜੇਲ੍ਹ ਅੰਦਰ ਬੰਦ ਨੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਡਾਕਟਰ ਅੰਕੁਰ ਗੁਪਤਾ ਨੇ ਦੱਸਿਆ ਕਿ ਜਿਸ ਆਲੀਸ਼ਾਨ ਮਕਾਨ ਨੂੰ ਅੱਜ ਨਗਰ ਕੌਂਸਲ ਵੱਲੋਂ ਢਾਹ ਢੇਰੀ ਕੀਤਾ ਜਾ ਰਿਹਾ ਉਸ ਮਕਾਨ ਦੇ ਮਾਲਕ ਅਤੇ ਉਸਦੀ ਪਤਨੀ ਇਸ ਵਕਤ ਨਸ਼ਾ ਤਸਕਰੀ ਦੇ ਮਾਮਲਿਆਂ ਵਿੱਚ ਜੇਲ ਦੀ ਹਵਾ ਖਾ ਰਹੇ ਹਨ ਅਤੇ ਦੋਹਾਂ ਤੇ ਹੀ 15 ਦੇ ਕਰੀਬ ਨਸ਼ਾ ਤਸਕਰੀ ਨਾਲ ਸੰਬੰਧਿਤ ਮਾਮਲਿਆਂ ਦੇ ਪਰਚੇ ਦਰਜ ਨੇ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਕਮਾਈ ਨਾਲ ਜਾਇਦਾਦਾਂ ਬਣਾਉਣ ਵਾਲਿਆਂ ਖਿਲਾਫ ਸਿਕੰਜਾ ਲਗਾਤਾਰ ਕੱਸਿਆ ਜਾ ਰਿਹਾ ਐ ਅਤੇ ਇਹ ਕਾਰਵਾਈ ਆਉਂਦੇ ਸਮੇਂ ਦੌਰਾਨ ਵੀ ਲਗਾਤਾਰ ਜਾਰੀ ਰਹੇਗੀ।