ਮੋਗਾ ਦੀ ਏਕ ਆਸ ਆਸ਼ਰਮ ਸੇਵਾ ਸੋਸਾਇਟੀ ਵੱਲੋਂ ਚਲਾਏ ਜਾ ਰਹੇ ਬਿਰਧ ਆਸ਼ਰਮ ਵਿਖੇ 85 ਦੇ ਕਰੀਬ ਬਜ਼ੁਰਗ ਰਹਿ ਰਹੇ ਨੇ, ਜਿਨ੍ਹਾਂ ਦੀ ਸੇਵਾ ਸੰਭਾਲ ਪੰਜਾਬ ਪੁਲਿਸ ਦੇ ਮੁਲਾਜ਼ਮ ਜਸਵੀਰ ਸਿੰਘ ਬਾਬਾ ਵੱਲੋਂ ਕੀਤੀ ਜਾ ਰਹੀ ਹੈ। ਇਸੇ ਦੌਰਾਨ ਅੱਜ ਜਗਸੁਖ ਦੀ ਟੀਮ ਦੇ ਬੱਚਿਆਂ ਵੱਲੋਂ ਬਿਰਧ ਆਸ਼ਰਮ ਦਾ ਦੌਰਾ ਕੀਤਾ ਅਤੇ ਆਸ਼ਰਮ ਵਿਚ ਰਹਿ ਰਹੇ ਬਜ਼ੁਰਗਾਂ ਨਾਲ ਗੱਲਬਾਤ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਏਐਸਆਈ ਜਸਵੀਰ ਸਿੰਘ ਨੇ ਕਿਹਾ ਕਿ ਬੱਚਿਆਂ ਵੱਲੋਂ ਬਿਰਧ ਆਸ਼ਰਮ ਦਾ ਦੌਰਾ ਕਰਨਾ ਸ਼ਲਾਘਾਯੋਗ ਕਦਮ ਐ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਬੱਚਿਂਆਂ ਦੇ ਮਨਾਂ ਵਿੱਚ ਆਪਣੇ ਬਜ਼ੁਰਗਾਂ ਦੇ ਪ੍ਰਤੀ ਮਾਨ ਸਤਿਕਾਰ ਵਧੇਗਾ ਅਤੇ ਉਹ ਆਪਣੇ ਬਜ਼ੁਰਗਾਂ ਦੀ ਦੇਖਭਾਲ ਖੁਦ ਕਰਨ ਦੇ ਨਾਲ ਨਾਲ ਹੋਰਾਂ ਨੂੰ ਵੀ ਆਪਣੇ ਬਜੁਰਗਾਂ ਦੀ ਸੰਭਾਲ ਲਈ ਪ੍ਰੇਰਿਤ ਕਰ ਸਕਣਗੇ। ਉਹਨਾਂ ਨੇ ਕਿਹਾ ਕਿ ਮੈਂ ਸਾਰੇ ਹੀ ਸਕੂਲਾਂ ਕਾਲਜਾਂ ਦੇ ਵਿੱਚ ਵੀ ਇਹੀ ਅਪੀਲ ਕਰਦਾ ਹਾਂ ਕਿ ਉਹ ਵੀ ਛੁੱਟੀਆਂ ਦੇ ਵਿੱਚ ਬੱਚਿਆਂ ਨੂੰ ਕਿਸੇ ਹਿਲ ਸਟੇਸ਼ਨ ਤੇ ਲਿਜਾਣ ਦੀ ਬਜਾਏ ਇਹੋ ਜਿਹੇ ਸਥਾਨਾਂ ਤੇ ਲੇ ਕੇ ਜਾਣ ਜਿੱਥੇ ਕਿ ਬੱਚਿਆਂ ਨੂੰ ਕੁਝ ਸਿੱਖਣ ਨੂੰ ਮਿਲੇ। ਇਸ ਮੌਕੇ ਤੇ ਜਗਸੁਖ ਦੇ ਸੰਚਾਲਕ ਗਗਨਜੋਤ ਕੌਰ ਨੇ ਕਿਹਾ ਕਿ ਮੈਂ ਪਿਛਲੇ ਚਾਰ ਸਾਲਾਂ ਤੋਂ ਇਸ ਬਿਰਧ ਆਸ਼ਰਮ ਦੇ ਵਿੱਚ ਆ ਰਹੀ ਹਾਂ ਅਤੇ ਜਿੱਥੇ ਬੱਚਿਆਂ ਨੂੰ ਮੋਰਲ ਵੈਲਿਓ ਦੀ ਜਾਣਕਾਰੀ ਦਿੰਦੀ ਹਾ ਉੱਥੇ ਹੀ ਬੱਚਿਆਂ ਨੂੰ ਇਥੇ ਬਜ਼ੁਰਗਾਂ ਦੇ ਨਾਲ ਮੁਲਾਕਾਤ ਕਰਨ ਲਈ ਲੈ ਕੇ ਆਉਂਦੀ ਹਾਂ ਤਾਂ ਜੋ ਬੱਚਿਆਂ ਦੇ ਵਿੱਚ ਬਜ਼ੁਰਗਾਂ ਪ੍ਰਤੀ ਪਿਆਰ ਵੱਧ ਸਕੇ। ਚਾਹੇ ਉਹ ਦਾਦਾ ਦਾਦੀ ਹੋਣ ਨਾਨਾ ਨਾਨੀ ਹੋਣ ਉਹਨਾਂ ਦੀਆਂ ਭਾਵਨਾਵਾਂ ਨੂੰ ਸਮਝਣ ਅਸੀਂ ਹਰ ਵਰਕਸ਼ਾਪ ਦੇ ਵਿੱਚ ਕੁਝ ਬੱਚੇ ਲੈ ਕੇ ਇੱਥੇ ਪਹੁੰਚਦੇ ਹਾਂ ਅਤੇ ਉਹਨਾਂ ਨੂੰ ਇੱਕ ਟਾਸਕ ਦਿੰਦੇ ਹਾਂ ਕਿ ਉਹ ਬਜ਼ੁਰਗਾਂ ਨਾਲ ਗੱਲਬਾਤ ਕਰਨ ਅਤੇ ਆਪਣੇ ਵਿਚਾਰ ਸਾਂਝੇ ਕਰਨ।