ਸੰਗਰੂਰ ਪੁਲਿਸ ਨੇ ਗੋਵਿੰਦੀ ਨਾਮ ਦੇ ਨਾਮੀ ਗੈਂਗਸਟਰ ਨੂੰ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਐ। ਜਾਣਕਾਰੀ ਅਨੁਸਾਰ ਪੁਲਿਸ ਨੂੰ ਉਕਤ ਗੈਂਗਸਟਰ ਦੇ ਪਿੰਡ ਨਾਗਰਾ ਲਾਗੇ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਗੈਂਗਸਟਰ ਨੇ ਪੁਲਿਸ ਵੱਲ ਗੋਲੀ ਚਲਾ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ, ਜਿਸ ਦੌਰਾਨ ਇਕ ਗੋਲੀ ਗੈਂਗਸਟਰ ਦੇ ਪੱਟ ਵਿਚ ਲੱਗੀ। ਪੁਲਿਸ ਨੇ ਗੈਂਗਸਟਰ ਨੂੰ ਗ੍ਰਿਫਤਾਰ ਕਰ ਕੇ ਹਸਪਤਾਲ ਵਿਚ ਭਰਤੀ ਕਰਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫੜੇ ਗਏ ਗੈਂਗਸਟਰ ਖਿਲਾਫ ਐਨਡੀਪੀਐਸ ਤੋਂ ਲੈ ਕੇ ਡਕੈਤੀ ਦੇ ਕਈ ਮਾਮਲੇ ਵੱਖ ਵੱਖ ਸਟੇਟਾਂ ਦੀ ਪੁਲਿਸ ਵੱਲੋਂ ਕੀਤੇ ਗਏ ਸਨ ਅਤੇ 2010 ਤੋਂ ਹੀ ਇਹ ਵਿਅਕਤੀ ਅਪਰਾਧ ਦੀ ਦੁਨੀਆਂ ਦੇ ਵਿੱਚ ਪਿਆ ਹੋਇਆ ਹੈ, ਜਿਸ ਦੀ ਪੁਲਿਸ ਨੂੰ ਭਾਲਵੀ ਸੀ ਪਿਛਲੇ ਦਿਨੀ ਇਸ ਸ਼ੱਕੀ ਵਿਅਕਤੀ ਦੇ ਬਾਰੇ ਪੁਲਿਸ ਭਾਲ ਕਰ ਰਹੀ ਸੀ। ਇਸ ਦੌਰਾਨ ਪੁਲਿਸ ਨੂੰ ਮੁਲਜਮ ਦੇ ਸੂਲਰ ਘਰਾਟ ਲਾਗੇ ਨਾਗਰਾ ਪਿੰਡ ਨੇੜੇ ਮੋਟਰ ਸਾਈਕਲ ਤੇ ਘੁੰਮਦੇ ਹੋਣ ਦੀ ਸੂਚਨਾ ਮਿਲੀ। ਜਿਸ ਤੋਂ ਬਾਅਦ ਪੁਲਿਸ ਨੂੰ ਦੇਖ ਕੇ ਪੁਲਿਸ ਵੱਲ ਗੋਲੀਆਂ ਚਲਾ ਦਿੱਤੀਆਂ। ਪੁਲਿਸ ਦੀ ਜਵਾਬੀ ਕਾਰਵੀ ਦੌਰਾਨ ਇਕ ਗੋਲੀ ਗੋਵਿੰਦੀ ਦੇ ਪੱਟ ਤੇ ਗੋਲੀ ਵੱਜੀ ਜਿਸ ਤੋਂ ਬਾਅਦ ਉਸਨੂੰ ਸਰਕਾਰੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ। ਪੁਲਿਸ ਨੇ ਮੁਲਜਮ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।