ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਵਿਦਿਆਰਥੀਆਂ ਦੇ ਟੈਲੈਂਟ ਨੂੰ ਉਭਾਰਨ ਅਤੇ ਉਨ੍ਹਾਂ ਨੂੰ ਅਗਲੇ ਪੱਧਰ ‘ਤੇ ਲੈ ਜਾਣ ਦੀ ਨੀਅਤ ਨਾਲ ਇਕ ਵਿਸ਼ਾਲ ਈਵੈਂਟ ਆਯੋਜਿਤ ਕੀਤਾ ਗਿਆ। ਇਹ ਉਪਰਾਲਾ ਪਹਿਲਾਂ ਪਟਿਆਲਾ ਵਿਖੇ ਵੀ ਕੀਤਾ ਜਾ ਚੁੱਕਾ ਹੈ, ਜਿੱਥੋਂ ਕਈ ਹੋਨਹਾਰ ਵਿਦਿਆਰਥੀ ਸਾਹਮਣੇ ਆਏ। ਇਸ ਵਾਰ ਅੰਮ੍ਰਿਤਸਰ ਵਿੱਚ ਵੀ ਇਹ ਗ੍ਰੈਂਡ ਇਵੈਂਟ ਕਰਵਾਇਆ ਗਿਆ, ਜਿਸ ‘ਚ ਲਗਭਗ 1300 ਬੱਚਿਆਂ ਨੇ ਹਿੱਸਾ ਲਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਡਿਪਟੀ ਕਮਿਸ਼ਨਰ ਦੀ ਤਾਰੀਫ਼ ਕਰਦਿਆਂ ਇਸ ਉਪਰਾਲੇ ਨੂੰ ਸਾਰਿਆਂ ਲਈ ਰੋਲ ਮਾਡਲ ਦੱਸਿਆ। ਇਸ ਦੌਰਾਨ ਮੰਤਰੀ ਅਮਨ ਅਰੋੜਾ ਨੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਪਾਰਟੀ ‘ਚੋਂ 5 ਸਾਲ ਲਈ ਨਿਕਾਲੇ ਜਾਣ ‘ਤੇ ਵੀ ਖੁਲ੍ਹ ਕੇ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਜੰਗ ਵਿੱਚ ਕਿਸੇ ਵੀ ਤਰ੍ਹਾਂ ਦੀ ਸਹਿਮਤੀ ਜਾਂ ਸਮਝੌਤਾ ਕਬੂਲ ਨਹੀਂ। ਉਨ੍ਹਾਂ ਅਫਸੋਸ ਜਤਾਇਆ ਕਿ ਜੋ ਵਿਅਕਤੀ ਨਸ਼ਾ ਖਿਲਾਫ ਲੜਾਈ ਵਿਚ ਰੁਕਾਵਟ ਬਣੇ, ਉਨ੍ਹਾਂ ਦੀ ਪਾਰਟੀ ਵਿੱਚ ਕੋਈ ਥਾਂ ਨਹੀਂ ਹੋਣੀ ਚਾਹੀਦੀ। ਮੰਤਰੀ ਅਮਨ ਅਰੋੜਾ ਨੇ ਇਹ ਵੀ ਕਿਹਾ ਕਿ ਪਾਰਟੀ ਅਤੇ ਸਰਕਾਰ ਦੋਵੇਂ ਪੱਖੋਂ ਇਮਾਨਦਾਰੀ ਅਡੋਲ ਨੀਤੀ ਰਹੀ ਹੈ, ਜਿਸ ਦੇ ਉਲਟ ਜਾਣਾ ਅਣਮਨਜੂਰ ਹੈ।