ਲੁਧਿਆਣਾ ਕਮਿਸ਼ਨਰ ਦਫਤਰ ਅੱਗੇ ਸਕੂਲ ਮਾਮਲੇ ਨੂੰ ਲੈ ਕੇ ਧਰਨਾ/ ਸਕੂਲ ’ਤੇ ਕਬਜ਼ੇ ਦੀ ਕੋਸ਼ਿਸ਼ ਮਾਮਲੇ ’ਚ ਮੰਗੀ ਕਾਰਵਾਈ

0
2

 

ਲੁਧਿਆਣਾ ਦੇ ਮੁੱਲਾਪੁਰ ਨੇੜੇ ਇਕ ਸਕੂਲ ਵਿਚ ਹੋਏ ਹਮਲਾ ਦਾ ਮੁੱਦਾ ਗਰਮਾ ਗਿਆ ਐ। ਇਸ ਮਾਮਲੇ ਨੂੰ ਲੈ ਕੇ ਵੱਡੀ ਗਿਣਤੀ ਲੋਕਾਂ ਨੇ ਪੁਲਿਸ ਕਮਿਸ਼ਨਰ ਦਫਤਰ ਅੱਗੇ ਧਰਨਾ ਲਗਾ ਕੇ ਇਨਸਾਫ ਦੀ ਮੰਗ ਕੀਤੀ। ਧਰਨਾਕਾਰੀਆਂ ਦਾ ਇਲਜਾਮ ਸੀ ਕਿ ਇਸ ਸਕੂਲ ਤੇ ਕੁੱਝ ਲੋਕਾਂ ਨੇ ਨਾਜਾਇਜ ਕਬਜੇ ਦੀ ਨੀਅਤ ਨਾਲ ਹਮਲਾ ਕੀਤਾ ਸੀ। ਹਮਲਾਵਰਾਂ ਨੇ ਸਕੂਲ ਅੰਦਰ ਭੰਨਤੋੜ ਕੀਤੀ ਅਤੇ ਜਾਂਦੇ ਹੋਏ ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਵੀ ਨਾਲ ਲੈ ਗਏ ਸਨ। ਇਸ ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਪਰ ਕੋਈ ਕਾਰਵਾਈ ਨਹੀਂ ਹੋਈ। ਧਰਨਾਕਾਰੀਆਂ ਨੇ ਛੇਤੀ ਕਾਰਵਾਈ ਦੀ ਮੰਗ ਕੀਤੀ। ਉਧਰ ਪੁਲਿਸ ਨੇ ਮਾਮਲੇ ਦੀ ਛਾਣਬੀਣ ਤੋਂ ਬਾਅਦ ਅਗਲੀ ਕਾਰਵਾਈ ਦੀ ਗੱਲ ਕਹੀ ਐ। ਧਰਨੇ ਦੀ ਅਗਵਾਈ ਕਰ ਰਹੇ ਲੋਕਾਂ ਦਾ ਕਹਿਣਾ ਸੀ ਕਿ ਮੁੱਲਾਪੁਰ ਕੋਲ ਸਥਿਤ ਇਸ ਸਕੂਲ ਹੈ ਜਿਸ ਦਾ ਕਬਜਾ 1970 ਤੋਂ ਉਨ੍ਹਾਂ ਕੋਲ ਐ। ਉਹਨਾਂ ਇਹ ਵੀ ਕਿਹਾ ਕਿ ਇਹ ਸਕੂਲ ਦੀ ਜਗ੍ਹਾ ਸਾਡੇ ਵੱਲੋਂ ਖਰੀਦੀ ਹੋਈ ਹੈ ਜਿਸ ’ਤੇ ਕੁੱਝ ਲੋਕ ਕਬਜ਼ਾ ਕਰਨਾ ਚਾਹੁੰਦੇ ਨੇ। ਬੀਤੇ ਕੁਝ ਦਿਨ ਪਹਿਲਾਂ ਉਹਨਾਂ ਵੱਲੋਂ ਸਕੂਲ ਦੇ ਅੰਦਰ ਵੜ ਕੇ ਤੋੜਭੰਨ ਕੀਤੀ ਗਈ। ਹਮਲਾਵਰਾਂ ਨੇ ਸੀਸੀਟੀਵੀ ਕੈਮਰਿਆਂ ਤੋਂ ਇਲਾਵਾ ਬੱਚਿਆਂ ਦੀ ਕੰਪਿਊਟਰ ਲੈਪ ਵੀ ਤੋੜ ਦਿੱਤੀ। ਜਾਂਦੇ ਹੋਏ ਹਮਲਾਵਰ ਡੀਵੀਆਰ ਵੀ ਨਾਲ ਲੈ ਗਏ। ਇਸ ਬਾਬਤ ਉਹਨਾਂ ਨੇ ਨਾਲ ਲੱਗਦੇ ਥਾਣੇ ’ਚ ਸ਼ਿਕਾਇਤ ਵੀ ਦਰਜ ਕਰਾਈ ਪਰ ਪੁਲਿਸ ਵੱਲੋਂ ਉਸ ਉੱਤੇ ਕੋਈ ਕਾਰਵਾਈ ਨਹੀਂ ਕੀਤੀ, ਜਿਸ ਨੂੰ ਲੈ ਕੇ ਅੱਜ ਲੁਧਿਆਣਾ ਪੁਲਿਸ ਕਮਿਸ਼ਨਰ ਦਫਤਰ ਦੇ ਅੰਦਰ ਧਰਨਾ ਲਗਾਇਆ ਗਿਆ ਐ। ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਇਸ ਮਾਮਲੇ ਦੀ ਛਾਣਬੀਨ ਕਰ ਰਹੇ ਐ ਜਿਹੜਾ ਵੀ ਦੋਸ਼ੀ ਹੋਏਗਾ ਉਸ ਦੇ ਉੱਪਰ ਬਣਦੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here