ਵਿਜੀਲੈਂਸ ਹਿਰਾਸਤ ਵਿਚ ਚੱਲ ਰਹੇ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਅੱਜ ਵਿਜੀਲੈਂਸ ਟੀਮ ਬਿਕਰਮ ਮਜੀਠੀਆ ਦੇ ਮਜੀਠਾ ਸਥਿਤ ਦਫ਼ਤਰ ਵਿਖੇ ਲੈ ਕੇ ਆਈ। ਇਸੇ ਦੌਰਾਨ ਦਫਤਰ ਦੇ ਬਾਹਰ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਇਸੇ ਦੌਰਾਨ ਮਜੀਠੀਆ ਦੀ ਪਤਨੀ ਅਤੇ ਵਿਧਾਇਕ ਗਨੀਵ ਕੌਰ ਵੀ ਦਫ਼ਤਰ ਦੇ ਬਾਹਰ ਪਹੁੰਚ ਗਈ ਜਿਸ ਨੂੰ ਦਫ਼ਤਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸੇ ਦੌਰਾਨ ਬਿਕਰਮ ਮਜੀਠੀਆਂ ਦੀ ਪਤਨੀ ਨੇ ਵਿਜੀਲੈਂਸ ਅਧਿਕਾਰੀਆਂ ਤੇ ਗਨੀਵ ਕੌਰ ਵਿਚਾਲੇ ਬਹਿਸ਼ ਵੀ ਹੋਈ। ਗਨੀਵ ਕੌਰ ਨੇ ਵਿਜੀਲੈਂਸ ਅਧਿਕਾਰੀਆਂ ’ਤੇ ਉਨ੍ਹਾਂ ਨੂੰ ਆਪਣੇ ਦਫਤਰ ਅੰਦਰ ਜਾਣ ਤੋਂ ਰੋਕਣ ਦੇ ਇਲਜਾਮ ਵੀ ਲਾਏ। ਗਨੀਵ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਿਕਰਮ ਮਜੀਠੀਆ ਇਨ੍ਹਾਂ ਖਿਲਾਫ ਆਵਾਜ ਬੁਲੰਦ ਕਰਦਾ ਐ ਜਿਸ ਕਾਰਨ ਇਹ ਉਸ ਨੂੰ ਫਸਾਉਣ ਦੇ ਯਤਨ ਕਰ ਰਹੇ ਨੇ। ਉਨ੍ਹਾਂ ਕਿਹਾ ਕਿ ਉਹ ਇਕ ਚੁਣੇ ਹੋਏ ਜਨਤਾ ਦੇ ਨੁਮਾਇੰਦੇ ਹਨ ਪਰ ਸਰਕਾਰ ਦੀ ਸ਼ਹਿ ‘ਤੇ ਪੁਲਿਸ ਉਨ੍ਹਾਂ ਨਾਲ ਧੱਕੇਸ਼ਾਹੀ ‘ਤੇ ਉਤਰ ਆਈ ਹੈ। ਉਨ੍ਹਾਂ ਦੱਸਿਆ ਕਿ ਜਿਸ ਦਫਤਰ ਦੀ ਅੱਜ ਜਾਂਚ ਨੂੰ ਲੈ ਕੇ ਸਾਰਾ ਡਰਾਮਾ ਰਚਿਆ ਜਾ ਰਿਹਾ ਹੈ, ਇਸਦੀ ਤਾਂ ਪਹਿਲੇ ਦਿਨ ਹੀ ਬਾਰੀਕੀ ਨਾਲ ਤਲਾਸ਼ੀ ਕਰ ਲਈ ਗਈ ਸੀ। ਇਸ ਦੌਰਾਨ ਗਨੀਵ ਕੌਰ ਨੇ ਆਪਣੇ ਸਮਰਥਕਾਂ ਨਾਲ ਰੋਸ ਵਜੋਂ ਰੋਸ ਧਰਨਾ ਵੀ ਦਿੱਤਾ।