ਬਰਨਾਲਾ ਵਾਸੀ ਨੌਜਵਾਨ ਦੀ ਕੈਨੇਡਾ ’ਚ ਮੌਤ/ ਡੇਢ ਸਾਲ ਪਹਿਲਾਂ ਗਿਆ ਸੀ ਕੈਨੇਡਾ/ ਮ੍ਰਿਤਕ ਦੇਹ ਵਾਪਸ ਲਿਆਉਣ ’ਚ ਮਦਦ ਦੀ ਅਪੀਲ

0
2

ਰੋਜ਼ੀ ਰੋਟੀ ਦੀ ਭਾਲ ਵਿਚ ਵਿਦੇਸ਼ ਗਏ ਪੰਜਾਬੀਆਂ ਨਾਲ ਅਣਹੋਣੀਆਂ ਘਟਨਾਵਾਂ ਵਾਪਰਨ ਦੀਆਂ ਖਬਰਾਂ ਦਾ ਸਿਲਸਿਲਾ ਥੰਮ ਨਹੀਂ ਰਿਹਾ। ਅਜਿਹਾ ਹੀ ਖਬਰ ਬਰਨਾਲਾ ਦੇ ਪਿੰਡ ਭੈਣੀ ਜੱਸਾ ਤੋਂ ਸਾਹਮਣੇ ਆਈ, ਜਿੱਥੇ ਜਸ਼ਨਪ੍ਰੀਤ ਸਿੰਘ ਨਾਮ ਦੇ 24 ਸਾਲਾ ਨੌਜਵਾਨ ਦੀ ਕੈਨੇਡਾ ਦੀ ਧਰਤੀ ਤੇ ਮੌਤ ਹੋ ਗਈ ਐ। ਪਰਿਵਾਰ ਦੇ ਦੱਸਣ ਮੁਤਾਬਕ ਜਸ਼ਨਪ੍ਰੀਤ ਸਿੰਘ ਡੇਢ ਸਾਲ ਪਹਿਲਾਂ ਸਟੱਡੀ ਵੀਜ਼ੇ ਤੇ ਕੈਨੇਡਾ ਗਿਆ ਸੀ, ਜਿੱਥੇ ਉਸ ਦੀ ਬੀਤੇ ਦਿਨ ਮੌਤ ਹੋ ਗਈ। ਮੌਤ ਦੇ ਕਾਰਨਾਂ ਦੇ ਪਤਾ ਨਹੀਂ ਚੱਲ ਸਕਿਆ। ਮ੍ਰਿਤਕ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਦੀ ਇਕ ਛੋਟੀ ਭੈਣ ਵੀ ਐ। ਪਰਿਵਾਰ ਨੇ ਜਸ਼ਨਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਵਾਪਸ ਲਿਆਉਣ ਵਿਚ ਮਦਦ ਲਈ ਗੁਹਾਰ ਲਗਾਈ ਐ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸ਼ਨਪ੍ਰੀਤ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਡੇਢ ਸਾਲ ਪਹਿਲਾਂ ਜਸ਼ਨਪ੍ਰੀਤ ਸਿੰਘ ਸਟਡੀ ਬੇਸ ਤੇ ਕੈਨੇਡਾ ਗਿਆ ਸੀ। ਲੇਕਿਨ ਬੀਤੇ ਦਿਨੀ ਜਦੋਂ ਉਹਨਾਂ ਨੂੰ ਉਹਨਾਂ ਦੇ ਰਿਸ਼ਤੇਦਾਰਾਂ ਦਾ ਫੋਨ ਆਇਆ ਕਿ ਜਸਪ੍ਰੀਤ ਸਿੰਘ ਦੀ ਮੌਤ ਹੋ ਚੁੱਕੀ ਹੈ ਜਿਸ ਤੋਂ ਬਾਅਦ ਘਰ ਵਿੱਚ ਮਾਤਮ ਛਾ ਗਿਆ ਅਤੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੋ ਗਿਆ। ਜਸ਼ਨਪ੍ਰੀਤ ਸਿੰਘ ਘਰ ਦਾ ਇਕਲੋਤਾ ਚਿਰਾਗ ਸੀ ਅਤੇ ਉਸਦੀ ਇੱਕ ਛੋਟੀ ਭੈਣ ਵੀ ਹੈ। ਪਰਿਵਾਰਕ ਮੈਂਬਰਾਂ ਨੇ ਸਰਕਾਰਾਂ ਤੋਂ ਮਦਦ ਦੀ ਗੁਹਾਰ ਲਗਾਉਂਦਿਆਂ ਕਿਹਾ ਗਿਆ ਕਿ ਜਸ਼ਨਪ੍ਰੀਤ ਦੀ ਮ੍ਰਿਤਕ ਦੇ ਕੈਨੇਡਾ ਤੋਂ ਵਾਪਸ ਉਹਨਾਂ ਦੇ ਪਿੰਡ ਮੰਗਵਾਈ ਜਾਵੇ ਤਾਂ ਕਿ ਜਸ਼ਨਪ੍ਰੀਤ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ। ਜਸਨਪ੍ਰੀਤ ਸਿੰਘ ਦੀ ਮੌਤ ਕਿਵੇਂ ਅਤੇ ਕਿਉਂ ਹੋਈ ਹੈ ਇਸ ਸਬੰਧੀ ਅਜੇ ਤੱਕ ਕੁਝ ਵੀ ਪਤਾ ਨਹੀਂ ਚੱਲ ਸਕਿਆ।

LEAVE A REPLY

Please enter your comment!
Please enter your name here