ਬਟਾਲਾ ’ਚ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਤੇ ਰਿਸ਼ਤੇਦਾਰ ਦਾ ਕਤਲ/ ਅਣਪਛਾਤੇ ਹਮਲਾਵਰ ਗੋਲੀਆਂ ਚਲਾ ਕੇ ਫਰਾਰ/ ਘਟਨਾ ਸੀਸੀਟੀਵੀ ’ਚ ਕੈਦ, ਬਬੀਹਾ ਗਰੁੱਪ ਨੇ ਲਈ ਘਟਨਾ ਦੀ ਜ਼ਿੰਮੇਵਾਰੀ

0
3

ਨਾਮੀ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਤੇ ਉਨ੍ਹਾਂ ਦੇ ਕਰੀਬੀ ਦਾ ਗੋਲੀਆਂ ਮਾਰ ਕੇ ਕਤਲ ਕਰ ਦੇਣ ਦੀ ਖਬਰ ਸਾਹਮਣੇ ਆਈ ਐ।  ਘਟਨਾ ਬਟਾਲਾ ਦੇ ਕਾਦੀਆਂ ਰੋਡ ’ਤੇ ਵਾਪਰੀ ਐ। ਜਾਣਕਾਰੀ ਅਨੁਸਾਰ ਜੱਗੂ ਭਗਵਾਨਪੁਰੀਆ ਦੀ ਮਾਂ ਹਰਜੀਤ ਕੌਰ ਅਤੇ ਕਰਨਵੀਰ ਸਿੰਘ ਨਾਮ ਦਾ ਨੌਜਵਾਨ ਸਕਾਰਪੀਓ ਵਿਚ ਸਵਾਰ ਸਨ ਕਿ ਮੋਟਰ ਸਾਈਕਲ ’ਤੇ ਆਏ ਅਣਪਛਾਤੇ ਹਮਲਾਵਰ ਉਨ੍ਹਾਂ ਤੇ ਗੋਲੀਆਂ ਚਲਾ ਕੇ ਫਰਾਰ ਹੋ ਗਏ।  ਇਸ ਗੋਲੀਬਾਰੀ ਵਿਚ ਕਰਨਵੀਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਹਰਜੀਤ ਕੌਰ ਨੂੰ ਗੰਭੀਰ ਜ਼ਖ਼ਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਜਿੱਥੋਂ ਉਸ ਨੂੰ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਗਿਆ ਜਿੱਥੇ ਜਾ ਕੇ ਉਸ ਦੀ ਵੀ ਮੌਤ ਹੋ ਗਈ। ਖਬਰਾਂ ਮੁਤਾਬਕ ਬਬੀਹਾ ਗਰੁੱਪ ਨੇ ਘਟਨਾ ਦੀ ਜ਼ਿੰਮੇਵਾਰੀ ਲਈ ਐ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ। ਗੋਲੀਬਾਰੀ ਦੀ ਸਾਰੀ ਘਟਨਾ  ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈ। ਜਾਣਕਾਰੀ ਅਨੁਸਾਰ ਗੋਲੀਆਂ ਚਲਾਉਣ ਤੋਂ ਬਾਅਦ ਬਦਮਾਸ਼ ਮੌਕੇ ’ਤੋ ਫ਼ਰਾਰ ਹੋ ਗਏ।  ਜਾਣਕਾਰੀ ਅਨੁਸਾਰ ਘਟਨਾ ਵੇਲੇ ਕਰਨਵੀਰ ਸਿੰਘ ਡਰਾਈਵਿੰਗ ਸੀਟ ’ਤੇ ਸੀ ਜਦਕਿ ਹਰਜੀਤ ਕੌਰ ਨਾਲ ਵਾਲੀ ਸੀਟ ਤੇ ਬੈਠੀ ਸੀ। ਇਹ ਘਟਨਾ ਗੈਗਵਾਰ ਦਾ ਹਿੱਸਾ ਮੰਨੀ ਜਾ ਰਹੀ ਐ। ਖਬਰਾਂ ਮੁਤਾਬਕ ਘਟਨਾ ਦੀ ਜ਼ਿੰਮੇਵਾਰੀ ਲਾਰੈਂਸ ਦੇ ਵਿਰੋਧੀ ਬੰਬੀਹਾ ਗੈਂਗ ਗਰੁੱਪ ਨੇ ਲਈ ਐ। ਪੁਲਿਸ ਵੀ ਘਟਨਾ ਨੂੰ ਅੰਦਰੂਨੀ ਗੈਂਗਵਾਰ ਨਾਲ ਜੋੜ ਕੇ ਵੇਖ ਰਹੀ ਐ  ਕਿਉਂਕਿ ਜੱਗੂ ਲੰਬੇ ਸਮੇਂ ਤੋਂ ਪੰਜਾਬ ਵਿੱਚ ਅਪਰਾਧ ਦੀ ਦੁਨੀਆ ਵਿੱਚ ਸਰਗਰਮ ਹੈ। ਉਸ ਦੀਆਂ ਕਈ ਵਿਰੋਧੀ ਗੈਂਗਾਂ ਨਾਲ ਝੜਪਾਂ ਹੋਈਆਂ ਹਨ। ਮੀਡੀਆ ਵਿਚ ਚੱਲ ਰਹੀਆਂ ਖਬਰਾਂ ਮੁਤਾਬਕ ਹਰਿਆਣਾ ਦੇ ਦੋ ਬਦਨਾਮ ਗੈਂਗਸਟਰ ਪ੍ਰਭੂ ਦਾਸੂਵਾਲ ਅਤੇ ਕੌਸ਼ਲ ਚੌਧਰੀ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾਈਸ ਜਿਸ ਵਿਚ ਲਿਖਿਆ ਕਿ ਕਰਨਵੀਰ ਦਾ ਬਟਾਲਾ ਵਿੱਚ ਕਤਲ ਹੋਇਆ, ਮੈਂ, ਡੋਨੀ ਬਲ ਬਿੱਲਾ ਮਾਂਗਾ ਪ੍ਰਭੂ ਦਾਸੂਵਾਲ ਅਤੇ ਕੌਸ਼ਲ ਚੌਧਰੀ ਇਸ ਦੀ ਜ਼ਿੰਮੇਵਾਰੀ ਲੈਂਦੇ ਹਾਂ। ਉਹ ਜੱਗੂ ਦਾ ਸਾਰਾ ਕੰਮ ਸੰਭਾਲਦਾ ਸੀ। ਇਹ ਭਗੌੜੇ ਵਿਅਕਤੀ ਦੇ ਹਥਿਆਰਾਂ ਅਤੇ ਪੈਸੇ ਨੂੰ ਸੰਭਾਲਦਾ ਸੀ। ਪੋਸਟ ਵਿੱਚ ਅੱਗੇ ਲਿਖਿਆ ਸੀ- ਅੱਜ ਅਸੀਂ ਆਪਣੇ ਭਰਾ ਗੋਰੇ ਦੇ ਕਤਲ ਦਾ ਬਦਲਾ ਉਸ ਨੂੰ ਮਾਰ ਕੇ ਲਿਆ। ਜਦੋਂ ਕਿ ਉਹ ਜਾਣਦਾ ਸੀ ਕਿ ਗੋਰੇ ਦਾ ਸਾਡੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਪਰ ਅੱਜ ਅਸੀਂ ਇੱਕ ਜਾਇਜ਼ ਕਤਲ ਕੀਤਾ ਹੈ ਅਤੇ ਭਵਿੱਖ ਵਿੱਚ ਜੇਕਰ ਸਾਡੇ ਕਿਸੇ ਭਰਾ ਦੀ ਨਜਾਇਜ਼ ਮੌਤ ਹੁੰਦੀ ਹੈ, ਤਾਂ ਇਸ ਦੀ ਕੀਮਤ ਚੁਕਾਉਣ ਲਈ ਤਿਆਰ ਰਹਿਣਾ।

LEAVE A REPLY

Please enter your comment!
Please enter your name here