ਤਰਨ ਤਾਰਨ ’ਚ ਦਰੱਖਤ ਡਿੱਗਣ ਕਾਰਨ ਇਕ ਦੀ ਮੌਤ, ਦੂਜਾ ਜ਼ਖ਼ਮੀ/ ਮੋਟਰਸਾਈਕਲ ’ਤੇ ਜਾਂਦਿਆਂ ’ਤੇ ਅਚਾਨਕ ਡਿੱਗਿਆ ਦਰੱਖਤ/ ਪੁਲਿਸ ਨੇ ਲਾਸ਼ ਕਬਜ਼ੇ ’ਚ ਲੈ ਕੇ ਕਾਰਵਾਈ ਕੀਤੀ ਸ਼ੁਰੂ

0
2

ਤਰਨ ਤਾਰਨ ’ਚ ਅਚਾਨਕ ਦਰੱਖਤ ਡਿੱਗਣ ਕਰਨ ਇਕ ਨੌਜਵਾਨ ਦੀ ਮੌਤ ਤੇ ਇਕ ਦੇ ਜ਼ਖਮੀ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਐ। ਘਟਨਾ ਭਿੱਖੀਵਿੰਡ ਦੇ ਪੱਟੀ ਰੋਡ ਦੀ ਐ। ਜਾਣਕਾਰੀ ਅਨੁਸਾਰ ਦੋਵੇਂ ਨੌਜਵਾਨ ਮੋਟਰ ਸਾਈਕਲ ਤੇ ਸਵਾਰ ਹੋ ਕੇ ਭਿੱਖੀਵਿੰਡ ਤੋਂ ਦਿਆਲਪੁਰ ਜਾ ਰਹੇ ਸਨ ਕਿ ਰਸਤੇ ਵਿਚ ਅਚਾਨਕ ਡਿੱਗੇ ਇਕ ਦਰੱਖਤ ਦੇ ਹੇਠਾਂ ਆ ਗਏ। ਇਸ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਜ਼ਖਮੀ  ਹੋ ਗਿਆ। ਮ੍ਰਿਤਕ ਦੀ ਪਹਿਚਾਣ ਦਵਿੰਦਰ ਸਿੰਘ ਪੁੱਤਰ ਹੀਰਾ ਸਿੰਘ ਵਾਸੀ ਝੁੱਗੀਆਂ ਨੂਰ ਮੁਹੰਮਦ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਬੀਤੇ ਦਿਨ ਤੜਕੇ ਤੋਂ ਪੈ ਰਹੇ ਭਾਰੀ ਮੀਂਹ ਦੌਰਾਨ ਵਾਪਰਿਆ ਐ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਐ।

 

LEAVE A REPLY

Please enter your comment!
Please enter your name here