ਸੰਗਰੂਰ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਬਿਕਰਮ ਮਜੀਠੀਆ ਖਿਲਾਫ ਕਾਰਵਾਈ ਮਾਮਲੇ ਵਿਚ ਕਾਨੂੰਨ ਆਪਣਾ ਕੰਮ ਕਰ ਰਿਹਾ ਐ ਤੇ ਇਸ ਵਿਚ ਕਿਸੇ ਕਿਸਮ ਦੀ ਦਖਲ-ਅੰਦਾਜ਼ੀ ਨਹੀਂ ਐ। ਕੇਂਦਰ ਸਰਕਾਰ ’ਤੇ ਪੰਜਾਬ ਨਾਲ ਵਿਤਕਰੇ ਦੇ ਇਲਜਾਮ ਲਾਉਂਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਨੇ ਗੁਆਢੀ ਸੂਬੇ ਹਰਿਆਣਾ ਵਿਚੋਂ ਸਾਰੇ ਚਾਵਲਾਂ ਦੀ ਚੁਕਾਈ ਕਰ ਲਈ ਐ ਜਦਕਿ ਪੰਜਾਬ ਵਿਚ ਢਿੱਲ ਵਰਤੀ ਜਾ ਰਹੀ ਐ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਇਸੇ ਕਾਰਨ ਕਿਸਾਨਾਂ ਨੂੰ ਦਿੱਕਤਾਂ ਸਾਹਮਣਾ ਕਰਨਾ ਪਿਆ ਸੀ, ਜਿਸ ਦੇ ਚਲਦਿਆਂ ਸਰਕਾਰ ਇਸ ਵਾਰ ਜੁਲਾਈ ਤਕ ਸਾਰੇ ਚਾਵਲ ਚੁਕਾਉਣ ਦੀਆਂ ਕੋਸ਼ਿਸ਼ਾਂ ਵਿਚ ਲੱਗੀ ਹੋਈ ਐ। ਉਨ੍ਹਾਂ ਕੇਂਦਰ ਸਰਕਾਰ ਨੂੰ ਇਸ ਕੰਮ ਵਿਚ ਹੋਰ ਸਹਿਯੋਗ ਦੇਣ ਦੀ ਮੰਗ ਕੀਤੀ ਐ ਤਾਂ ਜੋ ਕਿਸਾਨਾਂ ਨੂੰ ਆਉਂਦੇ ਸੀਜ਼ਨ ਦੌਰਾਨ ਪ੍ਰੇਸ਼ਾਨ ਨਾ ਹੋਣਾ ਪਵੇ। ਉਨ੍ਹਾਂ ਕਿਹਾ ਕਿ ਇਸ ਕੰਮ ਲਈ ਪੰਜਾਬ ਸਰਕਾਰ ਨੇ ਚਾਰ ਮੈਂਬਰੀ ਕਮੇਟੀ ਬਣਾਈ ਗਈ ਐ। ਕਿਸਾਨ, ਮਜਦੂਰ ਤੇ ਵਪਾਰੀਆਂ ਨਾਲ ਰਾਬਤਾ ਕਾਇਮ ਕਰ ਕੇ ਚਾਵਲਾਂ ਦੀ ਡਿਲੀਵਰੀ ਲਈ ਕਦਮ ਚੁੱਕੇਗੀ। ਮੰਤਰੀ ਗੋਇਲ ਨੇ ਕਿਹਾ117 ਲੱਖ ਮੈਟਰਿਕ ਟਨ ਚਾਵਲ ਬਣਨਾ ਹੈ, ਜਿਸ ਵਿਚੋਂ 100 ਲੱਖ ਮੀਟਰਿਕ ਟਨ ਅਸੀਂ ਡਿਲੀਵਰ ਕਰ ਚੁੱਕੇ ਹਾਂ, ਬਾਕੀ ਰਹਿੰਦੇ ਚਾਵਲ ਨੂੰ ਡਲਿਵਰ ਕਰਨ ਦੇ ਯਤਨ ਕੀਤੇ ਜਾ ਰਹੇ ਨੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਹਰਿਆਣੇ ਵਿੱਚੋਂ ਸਾਰਾ ਚਾਵਲ ਚੁੱਕ ਲਿਆ ਪਰ ਪੰਜਾਬ ਵਿਚੋਂ ਅਜੇ ਪੂਰੇ ਚਾਵਲ ਨਹੀਂ ਚੁੱਕੇ ਗਏ। ਉਨ੍ਹਾਂ ਕਿਹਾ ਕਿ ਭਾਵੇਂ ਕੁੱਝ ਚਾਵਲ ਚੁੱਕੇ ਵੀ ਗਏ ਨੇ ਜਿਸ ਲਈ ਉਹ ਸਰਕਾਰ ਦੇ ਧੰਨਵਾਦੀ ਨੇ ਪਰ ਸਰਕਾਰ ਤੋਂ ਪੂਰਨ ਸਹਿਯੋਗ ਦੀ ਮੰਗ ਕਰਦੇ ਹਨ। ਉਹਨਾਂ ਨੇ ਕਿਹਾ ਕਿ ਇਸ ਨੂੰ ਲੈ ਕੇ ਮੈਂ ਕੇਂਦਰ ਸਰਕਾਰ ਤੱਕ ਵੀ ਗੱਲ ਕਰਾਂਗਾ ਤਾਂ ਜੋ ਚਾਵਲ ਦੀ ਜੋ ਸਮੱਸਿਆ ਹੈ ਉਹ ਜਲਦ ਹੱਲ ਹੋਵੇ ਅਤੇ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਵੇ।