ਬਟਾਲਾ ਦੇ ਸਿਵਲ ਹਸਪਤਾਲ ’ਚ ਹੋਵੇਗਾ ਜੱਗੂ ਭਗਵਾਨਪੁਰੀਆ ਦੀ ਮਾਂ ਦਾ ਪੋਸਟ ਮਾਰਟਮ/ ਹਸਪਤਾਲ ਪਹੁੰਚੇ ਪਿੰਡ ਭਗਵਾਨਪੁਰ ਦੇ ਲੋਕ ਤੇ ਰਿਸ਼ਤੇਦਾਰ/ ਕਿਹਾ, ਕੇਸਾਂ ਦੀ ਪੈਰਵਈ ਕਰਦੀ ਸੀ ਪਰ ਕਿਸੇ ਨਾਲ ਰੰਜ਼ਿਸ਼ ਨਹੀਂ ਸੀ

0
3

ਬੀਤੀ ਰਾਤ ਅਣਪਛਾਤਿਆਂ ਦੀ ਗੋਲੀ ਨਾਲ ਮਾਰੇ ਗਏ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਰਿਸ਼ਤੇਦਾਰ ਤੇ ਮਾਂ ਦਾ ਸਿਵਲ ਹਸਪਤਾਲ ਬਟਾਲਾ ਵਿਖੇ ਪੋਸਟ ਮਾਰਟਮ ਹੋਵੇਗਾ। ਪੁਲਿਸ ਵੱਲੋਂ ਦੋਵਾਂ ਦੀਆਂ ਲਾਸ਼ਾਂ ਨੂੰ ਹਸਪਤਾਲ ਵਿਚ ਰਖਵਾਇਆ ਗਿਆ ਐ। ਸਿਵਲ ਹਸਪਤਾਲ ਬਟਾਲਾ ਪਹੁੰਚੇ ਪਿੰਡ ਭਗਵਾਨਪੁਰ ਦੇ ਲੋਕਾਂ ਤੇ ਰਿਸ਼ਤੇਦਾਰਾਂ ਦੇ ਦੱਸਣ ਮੁਤਾਬਕ ਹਰਜੀਤ ਕੌਰ ਕੁੱਝ ਸਮੇਂ ਤੋਂ ਬਟਾਲਾ ਵਿਖੇ ਰਹੀ ਰਹੀ ਸੀ। ਉਹ ਆਪਣੇ ਪੁੱਤਰ ਜੱਗੂ ਦੇ ਕੇਸਾਂ ਦੀ ਪੈਰਵਈ ਜ਼ਰੂਰ ਕਰਦੀ ਸੀ ਪਰ ਉਸ ਦੀ ਨਿੱਜੀ ਤੌਰ ਤੇ ਕਿਸੇ ਨਾਲ ਕੋਈ ਰੰਜ਼ਿਸ਼ ਨਹੀਂ ਸੀ। ਦੱਸਣਯੋਗ ਐ ਕਿ ਬੀਤੀ ਰਾਤ ਬਟਾਲਾ ’ਚ ਦੋਵਾਂ ਨੂੰ ਅਣਛਾਤਿਆਂ ਨੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ।  ਬਟਾਲਾ ਪੁਲਿਸ ਵੱਲੋਂ ਦੇਰ ਰਾਤ ਹੀ ਅਣਪਛਾਤੇ ਲੋਕਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਸੀ। ਪੁਲਿਸ ਵੱਲੋਂ ਮ੍ਰਿਤਕਾ ਦਾ ਪੋਸਟ ਮਾਰਟਮ ਕਰਵਾ ਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

LEAVE A REPLY

Please enter your comment!
Please enter your name here