ਫਰੀਦਕੋਟ ਵਾਸੀ ਪਰਿਵਾਰ ਨੇ ਧੋਖਾਖੜੀ ਨਾਲ ਪੈਰੋਲ ਮਾਮਲੇ ’ਚ ਮੰਗਿਆ ਇਨਸਾਫ਼/ ਨਾਬਾਲਿਗ ਦੇ ਨਾਮ ’ਤੇ ਫਰਜ਼ੀ ਦਸਤਾਵੇਜ਼ ਬਣਾ ਕੇ ਦੋ ਬੰਦਿਆਂ ਦੀ ਕਰਵਾਈ ਪੈਰੋਲ/ ਐਫਆਈਆਰ ਦਰਜ ਹੋਣ ਦੇ ਬਾਵਜੂਦ ਨਹੀਂ ਹੋਈ ਕਾਰਵਾਈ

0
2

ਫ਼ਰੀਦਕੋਟ ਦੇ ਨਾਲ ਲਗਦੇ ਪਿੰਡ ਟਹਿਣਾ ਵਾਸੀ ਪਰਿਵਾਰ ਨੇ ਉਨ੍ਹਾਂ ਦੇ ਨਾਬਾਲਿਗ ਪੁੱਤਰ ਦੇ ਨਾਮ ਤੇ ਧੋਖੇ ਨਾਲ ਦੋ ਕੈਦੀਆਂ ਦੀ ਪੈਰੋਲ ਕਰਵਾਉਣ ਮਾਮਲੇ ਵਿਚ ਇਨਸਾਫ ਦੀ ਮੰਗ ਕੀਤੀ ਐ। ਪਰਿਵਾਰ ਦੇ ਦੱਸਣ ਮੁਤਾਬਕ ਪਿੰਡ ਦੇ ਕੁੱਝ ਲੋਕਾਂ ਨੇ ਨੰਬਰਦਾਰ ਦੀ ਮਿਲੀਭੁਗਤ ਨਾਲ ਉਨ੍ਹਾਂ ਦੇ ਨਾਬਾਲਿਗ ਪੁੱਤਰ ਦੇ ਨਾਮ ਵਾਲੀ ਜ਼ਮੀਨ ਦੇ ਨੰਬਰਾਂ ’ਤੇ ਦੋ ਕੈਦੀਆਂ ਦੀ ਜ਼ਮਾਨਤ ਕਰਵਾਈ ਐ। ਪਰਿਵਾਰ ਨੇ ਇਸ ਦੀ ਸ਼ਿਕਾਇਤ ਡਿਪਟੀ ਕਮਿਸ਼ਨਰ ਤੇ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਸੀ ਪਰ ਮਹੀਨਾ ਬੀਤਣ ਬਾਅਦ ਵੀ ਕਾਰਵਾਈ ਨਹੀਂ ਹੋਈ। ਪੀੜਤ ਪਰਿਵਾਰ ਨੇ ਜਾਅਲਸਾਜ਼ੀ ਵਿਚ ਸ਼ਾਮਲ ਲੋਕਾਂ ਖਿਲਾਫ ਬਣਦੀ ਕਾਰਵਾਈ ਦੀ ਮੰਗ ਕੀਤੀ ਐ।  ਇਸ ਸਬੰਧੀ ਨਾਬਾਲਿਗ ਦੇ ਪਿਤਾ ਜਗਸੀਰ ਸਿੰਘ ਨੇ ਦੱਸਿਆ ਕਿ ਉਸ ਦੇ ਲੜਕੇ ਦਾ ਨਾਮ ਅਰਸ਼ਦੀਪ ਸਿੰਘ ਹੈ ਜੋ ਨਾਬਾਲਿਗ ਹੈ। ਉਹਨਾਂ ਦੱਸਿਆ ਕਿ ਉਹਨਾਂ ਦੇ ਹੀ ਪਿੰਡ ਦੇ ਕੁਝ ਲੋਕਾਂ ਨੇ ਪਿੰਡ ਦੇ ਨੰਬਰਦਾਰ ਨਾਲ ਮਿਲੀਭੁਗਤ ਕਰ ਕੇ 2 ਕੈਦੀਆਂ ਦੀ ਵੱਖ ਵੱਖ ਸਮਿਆਂ ਤੇ ਉਸ ਦੇ ਲੜਕੇ ਦੇ ਫਰਜ਼ੀ ਦਸਤਾਵੇਜ ਤਿਆਰ ਕਰ ਕੇ ਜਮੀਨ ਦੇ ਵੱਖ ਵੱਖ ਨੰਬਰਾਂ ਤੇ ਜਮਾਨਤ ਦਿੱਤੀ ਹੈ ਅਤੇ ਪੈਰੋਲ ਤੇ ਉਹਨਾਂ ਨੂੰ ਬਾਹਰ ਕਢਵਾਇਆ ਹੈ। ਉਹਨਾਂ ਦੱਸਿਆ ਕਿ ਇਸ ਦਾ ਪਤਾ ਉਹਨਾਂ ਨੂੰ ਉਸ ਵਕਤ ਲੱਗਾ ਜਦੋਂ ਉਹਨਾਂ ਨੇ ਕਿਸੇ ਕੰਮ ਲਈ ਆਪਣੀ ਜਮੀਨ ਦੀ ਜਮਾਂਬੰਦੀ ਕਢਵਾਈ। ਉਹਨਾਂ ਦੱਸਿਆ ਇਸ ਸਬੰਧੀ ਉਹਨਾਂ ਜਿਲ੍ਹਾ ਪੁਲਿਸ ਅਤੇ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਲਿਖਤ ਦਰਖ਼ਾਸਤ ਦਿੱਤੀ ਸੀ ਜਿਸ ਤੋਂ ਬਾਅਦ ਕਰੀਬ 1 ਮਹੀਨਾ ਪਹਿਲਾਂ 5 ਲੋਕਾਂ ਤੇ ਮੁਕੱਦਮਾਂ ਵੀ ਦਰਜ ਕੀਤਾ ਗਿਆ ਸੀ ਪਰ ਇਕ ਮਹੀਨਾ ਬੀਤ ਜਾਣ ਬਾਅਦ ਵੀ ਪੁਲਿਸ ਵਲੋਂ ਕਥਿਤ ਮੁੱਖ ਦੋਸ਼ੀ ਪਿੰਡ ਦੇ ਨੰਬਰਦਾਰ ਨੂੰ ਗਿਰਫ਼ਤਾਰ ਨਹੀਂ ਕੀਤਾ ਗਿਆ। ਉਹਨਾਂ ਦੱਸਿਆ ਕਿ ਹੁਣ ਉਹਨਾਂ ਨੇ ਆਪਣੀ ਦੂਸਰੀ ਜਮੀਨ ਦੀ ਜਮਾਂਬੰਦੀ ਵੀ ਕਢਵਾਈ ਹੈ ਉਸ ਉਪਰ ਵੀ ਕਥਿਤ ਫਰਜੀ ਦਸਤਾਵੇਜ ਤਿਆਰ ਕਰ ਕੇ ਇਕ ਹੋਰ ਸ਼ਖਸ ਦੀ ਪੈਰੋਲ ਕਰਵਾਈ ਗਈ ਹੈ। ਉਹਨਾਂ ਕਿਹਾ ਕਿ ਉਹਨਾਂ ਦਾ ਲੜਕਾ ਨਾਬਾਲਿਗ ਹੈ ਜਿਸ ਦੇ ਨਾਮ ਪਰ ਜਮੀਨ ਹੈ, ਇਸੇ ਚੀਜ ਦਾ ਫ਼ੈਇਦਾ ਉਠਾ ਕੇ ਦੋਸ਼ੀਆਂ ਉਸ ਦੇ ਲੜਕੇ ਦਾ ਕਥਿਤ ਫਰਜੀ ਅਧਾਰ ਕਾਰਡ ਬਣਾ ਕੇ ਧੋਖਾਧੜੀ ਕੀਤੀ ਹੈ। ਉਹਨਾਂ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਪੂਰੇ ਮਾਮਲੇ ਸਬੰਧੀ DSP ਫਰੀਦਕੋਟ ਤਰਲੋਚਨ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿਚ 4-5 ਲੋਕਾਂ ਨੂੰ ਨਾਮਜਦ ਕੀਤਾ ਗਿਆ ਹੈ ਜਿਨ੍ਹਾਂ ਵਿਚੋਂ ਇਕ ਦੋਸ਼ੀ ਦੀ ਗ੍ਰਿਫਤਾਰੀ ਬਾਕੀ ਹੈ, ਜਿਸ ਨੂੰ ਵੀ ਜਲਦ ਗਿਰਫ਼ਤਾਰ ਕਰ ਲਿਆ ਜਾਵੇਗਾ। ਮੁਕੱਦਮਾਂ ਦਰਜ ਹੋਣ ਤੋਂ ਬਾਅਦ ਇਕ ਹੋਰ ਪੈਰੋਲ ਕਰਵਾਏ ਜਾਣ ਬਾਰੇ ਉਹਨਾਂ ਕਿਹਾ ਕਿ ਅਜਿਹੀ ਕੋਈ ਜਾਣਕਾਰੀ ਉਹਨਾਂ ਨੂੰ ਨਹੀਂ ਮਿਲੀ ਜੇਕਰ ਅਜਿਹਾ ਕੁਝ ਹੋਇਆ ਤਾਂ ਉਸ ਨੂੰ ਵੀ ਇਸ ਮਾਮਲੇ ਵਿਚ ਸ਼ਾਮਲ ਕਰ ਜਾਂਚ ਕੀਤੀ ਜਾਵੇਗੀ।

LEAVE A REPLY

Please enter your comment!
Please enter your name here