ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਵਿਧਾਇਕ ਬਲਜਿੰਦਰ ਕੌਰ/ ਗੁਰੂ ਘਰ ਮੱਥਾ ਟੇਕ ਕੇ ਸਰਬੱਤ ਦੇ ਭਲੇ ਦੀ ਕੀਤੀ ਅਰਦਾਸ/ ਕਿਹਾ, ਸਿਆਸੀ ਮਕਸਦ ਨਹੀਂ, ਸਿਰਫ਼ ਗੁਰੂ ਦੇ ਦਰ ’ਤੇ ਅਰਦਾਸ ਕਰਨ ਆਈ ਸੀ

0
3

 

ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਬਲਜਿੰਦਰ ਕੌਰ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਨੇ ਗੁਰੂ ਘਰ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੇਰਾ ਇੱਥੇ ਆਉਣ ਦਾ ਕੋਈ ਵੀ ਸਿਆਸੀ ਮਕਸਦ ਨਹੀਂ ਸੀ ਅਤੇ ਮੈਂ ਕੇਵਲ ਗੁਰੂ ਸਾਹਿਬ ਦੇ ਚਰਨਾਂ ‘ਚ ਓਟ ਲੈਣ, ਹਾਜਰੀ ਲਵਾਉਣ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਆਈ ਹਾਂ। ਬਲਜਿੰਦਰ ਕੌਰ ਨੇ ਅੱਗੇ ਕਿਹਾ ਕਿ ਮੇਰਾ ਇਹ ਵੀ ਮਨਸੂਬਾ ਨਹੀਂ ਸੀ ਕਿ ਮੈਂ ਪ੍ਰੈੱਸ ਨੂੰ ਦੱਸਾ ਕਿ ਅੱਜ ਮੇਰੀ ਇੱਥੇ ਹਾਜਰੀ ਪੈ ਰਹੀ ਹੈ। ਸਿਆਸੀ ਮਸਲਿਆਂ ਬਾਰੇ ਪੁੱਛਣ ਤੇ ਉਨ੍ਹਾਂ ਕਿਹਾ ਕਿ ਬਾਕੀ ਸਿਆਸੀ ਗੱਲਾਂ ਬਾਅਦ ’ਚ ਹੋਣਗੀਆਂ, ਅੱਜ ਉਹ ਕੇਵਲ ਗੁਰੂ ਘਰ ਦਾ ਓਟ-ਆਸਰਾ ਲੈਣ ਲਈ ਹੀ ਆਏ ਨੇ।

LEAVE A REPLY

Please enter your comment!
Please enter your name here