ਫਰੀਦਕੋਟ ਦੇ ਡੀਸੀ ਦਫਤਰ ਅੱਗੇ ਮਿੰਨੀ ਬੱਸ ਆਪਰੇਟਰਾਂ ਦਾ ਧਰਨਾ/ ਈ-ਰਿਕਸ਼ਾ ਤੇ ਥ੍ਰੀਵੀਲਰਾਂ ਕਾਰਨ ਹੁੰਦੇ ਨੁਕਸਾਨ ਖਿਲਾਫ ਕੀਤਾ ਪ੍ਰਦਰਸ਼ਨ/ ਮਸਲੇ ਦਾ ਛੇਤੀ ਹੱਲ ਨਾ ਨਿਕਲਣ ’ਤੇ ਸੰਘਰਸ਼ ਵਿੱਢਣ ਦੀ ਚਿਤਾਵਨੀ

0
2

ਫਰੀਦਕੋਟ ਦੇ ਡੀਸੀ ਦਫਤਰ ਅੱਗੇ ਇਕੱਤਰ ਹੋਏ ਮਿੰਨੀ ਬੱਸ ਆਪਰੇਟਰਾਂ ਨੇ ਸਰਕਾਰ ਤੋਂ ਉਨ੍ਹਾਂ ਦੇ ਧੰਦੇ ਨੂੰ ਹੋ ਰਹੇ ਨੁਕਸਾਨ ਤੋਂ ਬਚਾਉਣ ਦੀ ਮੰਗ ਕੀਤੀ ਐ। ਮਿੰਨੀ ਬੱਸ ਆਪਰੇਟਰਾਂ ਦਾ ਇਲਜਾਮ ਐ ਕਿ ਈ-ਰਿਕਸ਼ਾ ਤੇ ਤਿੰਨ ਵਹੀਆਂ ਵਾਹਨਾਂ ਦੀ ਲਗਾਤਾਰ ਵਧਦੀ ਗਿਣਤੀ ਕਾਰਨ ਉਨ੍ਹਾਂ ਦੇ ਕਾਰੋਬਾਰ ਤੇ ਮਾੜਾ ਅਸਰ ਪੈ ਰਿਹਾ ਐ। ਉਨ੍ਹਾਂ ਕਿਹਾ ਕਿ ਅਦਾਲਤ ਦੇ ਹੁਕਮਾਂ ਮੁਤਾਬਕਤ ਈ-ਰਿਕਸ਼ਾ ਤੇ ਆਟੋ ਚਾਲਕ ਸਿਰਫ ਸ਼ਹਿਰ ਦੀ ਹਦੂਦ ਅੰਦਰ ਹੀ ਸਵਾਰੀਆਂ ਚੁੱਕ ਸਕਦੇ ਨੇ ਪਰ ਆਟੋ ਚਾਲਕ ਪਿੰਡਾਂ ਵੱਲ ਸਵਾਰੀਆਂ ਲੈ ਕੇ ਜਾਂਦੇ ਨੇ, ਜਿਸ ਕਾਰਨ ਜਿੱਥੇ ਟਰੈਫਿਕ ਦੀ ਸਮੱਸਿਆ ਆ ਰਹੀ ਐ ਉੱਥੇ ਹੀ ਮਿੰਨੀ ਬੱਸ ਆਪਰੇਟਰਾ ਦਾ ਕਾਰੋਬਾਰ ਚੌਪਟ ਹੋ ਰਿਹਾ ਐ। ਬੱਸ ਆਪਰੇਟਰਾਂ ਨੇ ਪ੍ਰਸ਼ਾਸਨ ਤੋਂ ਮਸਲੇ ਦੇ ਛੇਤੀ ਹੱਲ ਦੀ ਮੰਗ ਕੀਤੀ ਐ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਛੇਤੀ ਧਿਆਨ ਨਾ ਦਿੱਤਾ ਤਾਂ ਉਹ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਇਸ ਮੌਕੇ ਗੱਲਬਾਤ ਕਰਦਿਆਂ ਮਿੰਨੀ ਬੱਸ ਆਪਰੇਟਰ ਯੂਨੀਅਨ ਦੇ ਪੰਜਾਬ ਪ੍ਰਧਾਨ ਬਲਤੇਜ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਪਹਿਲਾਂ ਵੀ ਇਹ ਮਸਲਾ ਧਿਆਨ ਵਿੱਚ ਲਿਆਂਦਾ ਗਿਆ ਪਰ ਅਜੇ ਤਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਹਾਈਕੋਰਟ ਦੇ ਹੁਕਮਾਂ ਮੁਤਾਬਕ ਈ-ਰਿਕਸ਼ਾ ਚਾਲਕ ਕੇਵਲ ਸ਼ਹਿਰ ਦੀ ਹਦੂਦ ਅੰਦਰ ਹੀ ਆਪਣਾ ਕੰਮ ਕਰ ਸਕਦੇ ਨੇ ਪਰ ਇਹ ਆਟੋ ਚਾਲਕ ਪਿੰਡਾਂ ਦੀਆਂ ਸਵਾਰੀਆਂ ਢੋਹ ਰਹੇ ਨੇ ਜਦਕਿ ਇਨ੍ਹਾਂ ਕੋਲ ਇਸ ਦਾ ਕੋਈ ਪਰਮਿਟ ਨਹੀਂ ਐ। ਉਨ੍ਹਾਂ ਕਿਹਾ ਕਿ ਅਸੀਂ ਕਈ ਵਾਰ ਮਸਲਾ ਪ੍ਰਸ਼ਾਸਨ ਦੇ ਧਿਆਨ ਵਿਚ ਲਿਆ ਚੁੱਕੇ ਹਾਂ ਪਰ ਪ੍ਰਸ਼ਾਸਨ ਨੇ ਕੇਈ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਇਸ ਪਾਸੇ ਛੇਤੀ ਧਿਆਨ ਨਾ ਦਿੱਤਾ ਤਾਂ ਉਹ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।

LEAVE A REPLY

Please enter your comment!
Please enter your name here