ਪਠਾਨਕੋਟ ਦੇ ਹੋਟਲ ’ਚ ਔਰਤ ਦੀ ਸ਼ੱਕੀ ਹਾਲਤਾਂ ’ਚ ਮੌਤ/ ਇਕ ਹੋਰ ਮਹਿਲਾ ਨਾਲ ਹੋਟਲ ’ਚ ਆਈ ਸੀ ਮ੍ਰਿਤਕਾ/ ਹੋਟਲ ਮਾਲਕ ਸਮੇਤ ਮਹਿਲਾ ਤੇ ਦੋ ਨੌਜਵਾਨਾਂ ਤੇ ਕੇਸ ਦਰਜ

0
3

ਪਠਾਨਕੋਟ ਦੀ ਸਬਜ਼ੀ ਮੰਡੀ ਇਲਾਕੇ ਵਿਚ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਇੱਥੇ ਸਥਿਤ ਇਕ ਹੋਟਲ ਵਿਚ ਇਕ ਮਹਿਲਾ ਦੀ ਸ਼ੱਕੀ ਹਾਲਤਾਂ ਵਿਚ ਲਾਸ਼ ਬਰਾਮਦ ਹੋਈ। ਮ੍ਰਿਤਕਾ ਨੂੰ ਇਸ ਦੀ ਇੱਕ ਸਾਥੀ ਮਹਿਲਾ ਆਪਣੇ ਨਾਲ ਹੋਟਲ ਵਿੱਚ ਲੈ ਕੇ ਆਈ ਸੀ ਜਿੱਥੇ ਬੀਤੀ ਰਾਤ ਉਸ ਦੀ ਭੇਦਭਰੀ ਹਾਲਤਾਂ ਵਿਚ ਮੌਤ ਹੋ ਗਈ। ਘਟਨਾ ਦਾ ਪਤਾ ਚੱਲਣ ਬਾਅਦ ਮੌਕੇ ਤੇ ਪਹੁੰਚੀ ਥਾਣਾ ਡਿਵੀਜ਼ਨ ਨੰਬਰ-2 ਦੀ ਪੁਲਿਸ ਨੇ ਮ੍ਰਿਤਕ ਮਹਿਲਾ ਦੀ ਸਾਥਣ ਸਮੇਤ ਦੋ ਨੌਜਵਾਨ ਅਤੇ ਹੋਟਲ ਤੇ ਮਾਲਿਕ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  ਮ੍ਰਿਤਕ ਦੇਹ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਗਿਆ ਐ, ਜਿਸ ਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਮੌਤ ਤੇ ਕਾਰਨਾਂ ਦਾ ਖੁਲਾਸਾ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਚਓ ਡਿਵੀਜ਼ਨ-2 ਦੇ ਐਸਐਚਓ ਨੇ ਕਿਹਾ ਕਿ ਇੱਕ 35 ਸਾਲਾਂ ਔਰਤ ਦੀ ਲਾਸ਼ ਮਿਲੀ ਹੈ ਜਿਸ ਨੂੰ ਸਿਵਲ ਹੋਸਪੀਟਲ ਵਿੱਚ ਰਖਵਾਇਆ ਗਿਆ ਹੈ। ਉਨਾਂ ਕਿਹਾ ਕਿ ਬੀਤੀ ਰਾਤ ਉਨ੍ਹਾਂ ਨੂੰ ਇੱਕ ਸੂਚਨਾ ਮਿਲੀ ਸੀ ਕਿ ਇਕ ਔਰਤ ਜਿਹਦੀ ਮੌਤ ਹੋ ਚੁੱਕੀ ਹੈ ਉਸਨੂੰ ਹੋਟਲ ਵਿਚ ਉਸਦੀ ਮਹਿਲਾ ਸਾਥਣ ਵਲੋਂ ਲਿਆਂਦਾ ਗਿਆ ਹੈ। ਉਹਨਾਂ ਨੇ ਜਾਂਚ ਤੇ ਪਾਇਆ ਕੀ ਇਹ ਔਰਤ ਆਪਣੀ ਸਾਥੀ ਜੋਤੀ ਦੇ ਨਾਲ ਹੋਟਲ ਵਿੱਚ ਆਈ ਸੀ ਜਿਸ ਤੋਂ ਬਾਅਦ ਇਸ ਦੀ ਮੌਤ ਹੋ ਗਈ। ਪੁਲਿਸ ਨੇ ਹੋਟਲ ਕ੍ਰਿਸ਼ਨਾ ਰੈਜੀਡੈਂਸੀ ਦੇ ਮਾਲਕ ਸਮੇਤ ਕੁਲ ਚਾਰ ਲੋਕਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਵਿੱਚ ਮ੍ਰਿਤਕ ਮਹਿਲਾ ਦੀ ਸਾਥਣ ਦੋ ਨੌਜਵਾਨ ਅਤੇ ਹੋਟਲ ਮਾਲਕ ਸ਼ਾਮਿਲ ਹੈ। ਮਹਿਲਾ ਦੀ ਮੌਤ ਕਿੰਨਾ ਕਾਰਨਾਂ ਨਾਲ ਹੋਈ ਹੈ, ਇਸ  ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕਾ ਹੋਟਲ ਵਿਚ ਕੀ ਕਰਨ ਆਈ ਸੀ, ਪੁਲਿਸ ਇਸ ਦੀ ਵੀ ਜਾਂਚ ਕਰ ਰਹੀ ਐ। ਪੁਲਿਸ ਅਧਿਕਾਰੀ ਨੇ ਕਿਹਾ ਕਿ ਮ੍ਰਿਤਕਾ ਦੀ ਪੋਸਟ ਮਾਰਟਮ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

LEAVE A REPLY

Please enter your comment!
Please enter your name here