ਮਲੋਟ ’ਚ ਮੌਨਸੂਨ ਦੇ ਪਹਿਲੇ ਮੀਂਹ ਨੇ ਖੋਲ੍ਹੀ ਪ੍ਰਬੰਧਾਂ ਦੀ ਪੋਲ/ ਗਲੀਆਂ ਤੇ ਬਾਜ਼ਾਰਾਂ ਅੰਦਰ ਭਰਿਆ ਮੀਂਹ ਦਾ ਪਾਣੀ/ ਦੁਕਾਨਦਾਰ ਤੇ ਗ੍ਰਾਹਕ ਪ੍ਰੇਸ਼ਾਨ, ਪ੍ਰਸ਼ਾਸਨ ਤੋਂ ਪੁਖਤਾ ਪ੍ਰਬੰਧ ਦੀ ਮੰਗ

0
3

ਮਲੋਟ ਸ਼ਹਿਰ ਅੰਦਰ ਅੱਜ ਪਏ ਮੀਂਹ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਭਾਰੀ ਰਾਹਤ ਮਿਲੀ ਐ, ਉਥੇ ਹੀ ਇਸ ਮੀਂਹ ਨੇ ਨਗਰ ਨਿਗਮ ਦੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਕੀਤੇ ਪ੍ਰਬੰਧਾਂ ਦਾ ਪੋਲ ਖੋਲ੍ਹ ਦਿੱਤੀ ਐ। ਸ਼ਹਿਰ ਦੀਆਂ ਸੜਕਾਂ ਤੇ ਬਾਜ਼ਾਰਾਂ ਵਿਚ ਮੀਂਹ ਦਾ ਪਾਣੀ ਖੜ੍ਹਾ ਹੋ ਗਿਆ, ਜਿਸ ਕਾਰਨ ਦੁਕਾਨਦਾਰਾਂ ਤੇ ਗ੍ਰਾਹਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਰਾਹਗੀਰਾਂ ਨੂੰ ਵੀ ਪਾਣੀ ਵਿਚੋਂ ਲੰਘਣ ਕਾਰਨ ਪ੍ਰੇਸ਼ਾਨੀ ਸਹਿਣੀ ਪਈ। ਇਸ ਦੌਰਾਨ ਬਾਜ਼ਾਰ ਵਿਚੋਂ ਲੰਘਦੇ ਵਾਹਨ ਪਾਣੀ ਕਾਰਨ ਬੰਦ ਹੁੰਦੇ ਵੇਖੇ ਗਏ। ਕਈ ਥਾਈ ਬਾਜਾਰਾਂ ਅੰਦਰ ਗੋਡੇ ਗੋਡੇ ਪਾਣੀ ਸੀ। ਉਧਰ ਸਥਾਨਕ ਵਾਸੀਆਂ ਵਿਚ ਨਿਗਮ ਖਿਲਾਫ ਗੁੱਸਾ ਪਾਇਆ ਜਾ ਰਿਹਾ ਐ। ਲੋਕਾਂ ਦਾ ਕਹਿਣਾ ਐ ਕਿ ਪ੍ਰਸ਼ਾਸਨ ਵੱਲੋਂ ਬਰਸਾਤਾਂ ਤੋਂ ਪਹਿਲਾਂ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਕਰਨੇ ਹੁੰਦੇ ਨੇ ਪਰ ਮੌਨਸੂਨ ਦੀ ਪਹਿਲੀ ਬਰਸਾਤ ਨੇ ਹੀ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਐ। ਲੋਕਾਂ ਨੇ ਪ੍ਰਸ਼ਾਸਨ ਤੋਂ ਇਸ ਪਾਸੇ ਤੁਰੰਤ ਧਿਆਨ ਦੇਣ ਦੀ ਮੰਗ ਕੀਤੀ ਐ ਤਾਂ ਜੋ ਆਉਂਦੇ ਦਿਨਾਂ ਦੌਰਾਨ ਹੋਣ ਵਾਲੀਆਂ ਬਾਰਸ਼ਾਂ ਦੌਰਾਨ ਹੋਣ ਵਾਲੀ ਪ੍ਰੇਸ਼ਾਨੀ ਤੋਂ ਬਚਿਆ ਜਾ ਸਕੇ।

LEAVE A REPLY

Please enter your comment!
Please enter your name here