ਪਠਾਨਕੋਟ ’ਚ ਛੁੱਟੀ ਆਏ ਫੌਜੀ ’ਤੇ ਜਾਨਲੇਵਾ ਹਮਲਾ/ 6-7 ਜਣਿਆਂ ਨੇ ਕੁੱਟਮਾਰ ਕਰ ਕੇ ਕੀਤਾ ਗੰਭੀਰ ਜ਼ਖਮੀ/ ਪੁਲਿਸ ਨੇ ਪਰਿਵਾਰ ਦੇ ਬਿਆਨਾਂ ਦੇ ਕਾਰਵਾਈ ਕੀਤੀ ਸ਼ੁਰੂ

0
3

 

ਪਠਾਨਕੋਟ ਦੇ ਪਿੰਡ ਨਰੰਗਪੁਰ ਵਿਖੇ ਛੁੱਟੀ ਤੇ ਆਏ ਇਕ ਫੌਜੀ ਜਵਾਨ ਤੇ ਕੁੱਝ ਲੋਕਾਂ ਵੱਲੋਂ ਜਾਨਲੇਵਾ ਹਮਲਾ ਕਰਨ ਦੀ ਖਬਰ ਸਾਹਮਣੇ ਆਈ ਐ। ਪੀੜਤ ਦੀ ਪਛਾਣ ਕੁਲਵਿੰਦਰ ਸਿੰਘ ਪੁੱਤਰ ਭਗਵਾਨ ਸਿੰਘ ਵਜੋਂ ਹੋਈ ਐ। ਫੌਜੀ ਜਵਾਨ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ। ਪਰਿਵਾਰ ਦੇ ਦੱਸਣ ਮੁਤਾਬਕ ਇਹ ਹਮਲਾ ਪਿੰਡ ਦੇ ਹੀ 6-7 ਨੌਜਵਾਨਾਂ ਵੱਲੋਂ ਕੀਤਾ ਗਿਆ ਐ। ਪਰਵਾਰ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਇਨਸਾਫ ਦੀ ਮੰਗ ਕੀਤੀ ਐ। ਖਬਰਾਂ ਮੁਤਾਬਕ ਦੂਜੀ ਧਿਰ ਦੇ ਕੁੱਝ ਲੋਕ ਵੀ ਹਸਪਤਾਲ ਵਿਚ ਭਰਤੀ ਹੋਏ ਨੇ। ਪੁਲਿਸ ਨੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਐ। ਪਠਾਨਕੋਟ ਸਿਵਲ ਹਸਪਤਾਲ ਦੀ ਐਮਰਜੰਸੀ ਵਿਚ ਤੈਨਾਤ ਡਾਕਟਰ ਪੁਨੀਤ ਗਿੱਲ ਦਾ ਕਹਿਣਾ ਹੈ ਕਿ ਐਮਰਜੰਸੀ ਵਿੱਚ ਇੱਕ ਮਰੀਜ ਆਇਆ ਹੈ, ਜਿਸ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਹੋਈਆਂ ਹਨ। ਇਸ ਦਾ ਇਲਾਜ ਐਮਰਜੰਸੀ ਵਾਰਡ ਵਿੱਚ ਚੱਲ ਰਿਹਾ ਹੈ ਅਤੇ ਐਮਆਰਆਈ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here