ਪੰਜਾਬ ਸੰਗਰੂਰ ਦੇ ਭਵਾਨੀਗੜ੍ਹ ’ਚ ਹਲਕਾ ਵਿਧਾਇਕ ਦਾ ਵਿਰੋਧ/ ਸੀਵਰੇਜ ਸਮੱਸਿਆ ਦੀ ਸਮੀਖਿਆ ਲਈ ਆਈ ਸੀ ਵਿਧਾਇਕਾ/ ਲੋਕਾਂ ਨੇ ਵਿਧਾਇਕ ਦੀ ਆਮਦ ਮੌਕੇ ਸਾਫ-ਸਫਾਈ ’ਤੇ ਚੁੱਕੇ ਸਵਾਲ By admin - June 26, 2025 0 3 Facebook Twitter Pinterest WhatsApp ਸੰਗਰੂਰ ਦੇ ਭਵਾਨੀਗੜ੍ਹ ਦੇ ਬਲਦ ਕੈਚੀਆ ਇਲਾਕੇ ਵਿਚ ਸੀਵਰੇਜ ਪ੍ਰਬੰਧਾਂ ਦਾ ਜਾਇਜਾ ਲੈਣ ਪਹੁੰਚੀ ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਨੂੰ ਲੋਕਾਂ ਦੀ ਨਰਾਜਗੀ ਦਾ ਸਾਹਮਣਾ ਕਰਨਾ ਪਿਆ। ਲੋਕਾਂ ਦੇ ਕਹਿਣਾ ਸੀ ਕਿ ਤਿੰਨ ਸਾਲਾਂ ਤੋਂ ਇਸ ਸਮੱਸਿਆ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ ਅਤੇ ਹੁਣ ਵਿਧਾਇਕਾ ਦੀ ਆਮਦ ਮੌਕੇ ਸਫਾਈ ਕੀਤੀ ਜਾ ਰਹੀ ਐ। ਉਥੇ ਹੀ ਇਲਾਕੇ ਦਾ ਦੌਰਾ ਕਰਨ ਪਹੁੰਚੇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਉਹ ਇਲਾਕੇ ਦੇ ਸੀਵਰੇਜ ਸਮੱਸਿਆ ਦਾ ਪੁਖਤਾ ਹੱਲ ਕੱਢਣ ਲਈ ਮੌਕੇ ਤੇ ਪਹੁੰਚੇ ਹਨ ਅਤੇ ਇਸ ਮਸਲੇ ਦਾ ਛੇਤੀ ਹੀ ਹੱਲ ਕੱਢ ਲਿਆ ਜਾਵੇਗਾ। ਸੀਵਰੇਜ ਦੇ ਗਲੀਆਂ ਨਾਲੀਆਂ ਦੀ ਸਾਫ ਸਫਾਈ ਬਾਰੇ ਉਨ੍ਹਾਂ ਕਿਹਾ ਕਿ ਇਸ ਦੀ ਟੈਂਡਰ ਪਾਸ ਹੋ ਚੁੱਕਾ ਐ ਅਤੇ ਬਹੁਤ ਛੇਤੀ ਕੰਮ ਸ਼ੁਰੂ ਹੋਣ ਜਾ ਰਿਹਾ ਐ।