ਮੋਗਾ ’ਚ ਪਤੀ ਵੱਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ/ ਚਾਕੂ ਦਾ ਵਾਰ ਕਰ ਕੇ ਉਤਾਰਿਆ ਮੌਤ ਦੇ ਘਾਟ/ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਕਾਰਵਾਈ ਕੀਤੀ ਸ਼ੁਰੂ

0
3

ਮੋਗਾ ਚ ਇਕ ਪਤੀ ਵੱਲੋਂ ਆਪਣੀ ਪਤੀ ਦੀ ਬੇਰਹਿਮੀ ਨਾਲ ਕਤਲ ਕਰਨ ਦੀ ਸਨਸਨੀਖੇਜ ਖਬਰ ਸਾਹਮਣੇ ਆਈ ਐ। ਘਟਨਾ ਥਾਣਾ ਬਾਘਾਪੁਰਾਣਾ ਅਧੀਨ ਆਉਂਦੇ ਪਿੰਡ ਢਿੱਲਵਾਂ ਦੀ ਐ, ਜਿੱਥੇ ਇਕ ਪਤੀ ਨੇ ਆਪਣੀ ਪਤਨੀ ਨੂੰ ਚਾਕੂ ਦੇ ਵਾਰ ਕਰਕੇ ਮੌਤ ਦੋ ਘਾਟ ਉਤਾਰ ਦਿੱਤਾ ਐ। ਮੁਲਜਮ ਦੀ ਪਛਾਣ ਰਿੱਕੀ ਖਾਨ ਵਜੋਂ ਹੋਈ ਐ। ਜਾਣਕਾਰੀ ਅਨੁਸਾਰ ਮੁਲਜਮ ਆਪਣੀ ਪਤਨੀ ਪਰਵੀਨ ਬੇਗਮ ਦੇ ਚਰਿੱਤਰ ਤੇ ਸ਼ੱਕ ਕਰਦਾ ਸੀ, ਜਿਸ ਦੇ ਚਲਦਿਆਂ ਉਸ ਨੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਐ। ਮ੍ਰਿਤਕਾ ਦੇ 5 ਤੇ 7 ਸਾਲ ਦੇ ਦੋ ਬੱਚੇ ਨੇ। ਦੋਵਾਂ ਦੇ ਵਿਆਹ 9 ਸਾਲ ਪਹਿਲਾਂ ਹੋਇਆ ਸੀ। ਪੁਲਿਸ ਨੇ ਕਾਰਵਾਈ ਕਰਦਿਆਂ ਮੁਲਜਮ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here