ਪਠਾਨਕੋਟ ਦੇ ਕੰਢੀ ਇਲਾਕੇ ਦੇ ਕਿਸਾਨਾਂ ਨੂੰ ਮਿਲ ਰਿਹਾ ਨਹਿਰੀ ਪਾਣੀ/ ਨਹਿਰੀ ਪਾਣੀ ਮਿਲਣ ਸਦਕਾ ਝੋਨੇ ਦਾ ਝਾੜ ਵਧਣ ਦੇ ਆਸਾਰ

0
3

ਪਠਾਨਕੋਟ ਦੇ ਕੰਢੀ ਇਲਾਕੇ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਉਪਲੱਬਧਤਾ ਨਾ ਕਾਰਨ ਮੀਂਹ ਦੇ ਪਾਣੀ ਉਤੇ ਨਿਰਭਰ ਰਹਿਣਾ ਪੈਂਦਾ ਸੀ ਪਰ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਹੁਣ ਇਸ ਇਲਾਕੇ ਅੰਦਰ ਵੀ ਨਹਿਰੀ ਪਾਣੀ ਪਹੁੰਚ ਗਿਆ ਐ, ਜਿਸ ਕਾਰਨ ਇਸ ਇਲਾਕੇ ਅੰਦਰ ਵੀ ਚੰਗੀਆਂ ਫਸਲਾਂ ਹੋਣ ਦਾ ਆਸਾਰ ਬਣ ਗਏ ਨੇ। ਖਾਸ ਕਰ ਕੇ ਝੋਨੇ ਦੀ ਫਸਲ ਦਾ ਝਾੜ ਵਧਣ ਦੀ ਸੰਭਾਵਨਾ ਐ। ਜਾਣਕਾਰੀ ਅਨੁਸਾਰ ਇਲਾਕੇ ਦੀ ਪਾਣੀ ਦੀ ਮੰਗ ਪੂਰੀ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਸਮੇਂ ਤੋਂ ਬਣਾਈ ਗਈ ਬਾਦਸ਼ਾਹੀ ਨਹਿਰ ਵਿੱਚੋਂ ਖਾਲਾਂ ਕੱਢੀਆਂ ਗਈਆਂ ਸਨ ਜੋ ਲੰਬੇ ਸਮੇਂ ਤੋਂ ਬੰਦ ਹੋਈਆਂ ਪਈਆਂ ਸੀ। ਪਰ ਮਾਨ ਸਰਕਾਰ ਨੇ ਵੱਡਾ ਉਪਰਾਲਾ ਕਰਦਿਆਂ ਇਨ੍ਹਾਂ ਖਾਲਿਆਂ ਨੂੰ ਮੁੜ ਤੋਂ ਸ਼ੁਰੂ ਕਰਵਾ ਦਿੱਤਾ ਗਿਆ ਹੈ ਜਿਸ ਦੇ ਚਲਦੇ ਕਿਸਾਨਾਂ ਨੂੰ ਪੂਰਾ ਪਾਣੀ ਮਿਲਣ ਲੱਗਿਆ ਐ। ਕਿਸਾਨਾਂ ਨੂੰ ਹੁਣ ਕੰਢੀ ਇਲਾਕੇ ਅੰਦਰ ਵੀ ਝੋਨੇ ਦੇ ਵੱਧ ਝਾੜ ਦੀ ਉਮੀਦ ਐ। ਕਿਸਾਨਾਂ ਵੱਲੋਂ ਮਾਨ ਸਰਕਾਰ ਦਾ ਧੰਨਵਾਦ ਕੀਤਾ ਹੈ ਤੇ ਅਤੇ ਉਹਨਾਂ ਨੇ ਕਿਹਾ ਕਿ ਇਸ ਉਪਰਾਲੇ ਨਾਲ ਜਿੱਥੇ ਕਿਸਾਨਾਂ ਨੂੰ ਲਾਭ ਹੋਵੇਗਾ ਉੱਤੇ ਹੀ ਮਾਨ ਸਰਕਾਰ ਦੀ ਬਿਜਲੀ ਦੀ ਵੀ ਬਚਤ ਹੋਵੇਗੀ।

LEAVE A REPLY

Please enter your comment!
Please enter your name here