ਭਾਜਪਾ ਉਪ ਪ੍ਰਧਾਨ ਅਰਵਿੰਦ ਖੰਨਾ ਦਾ ਮਜੀਠੀਆ ਮਾਮਲੇ ’ਚ ਬਿਆਨ/ ਮਜੀਠੀਆ ਨੂੰ ਵਾਰ ਵਾਰ ਨਿਸ਼ਾਨਾ ਬਣਾਏ ਜਾਣ ’ਤੇ ਚੁੱਕੇ ਸਵਾਲ/ ਕਿਹਾ, ਵਿਰੋਧੀਆਂ ਦੀ ਆਵਾਜ਼ ਦਬਾਉਣ ਦੀਆਂ ਕੋਸ਼ਿਸ਼ ਕਰ ਰਹੀ ਐ ਸਰਕਾਰ

0
3

ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖਿਲਾਫ ਕਾਰਵਾਈ ਦੇ ਮੁੱਦੇ ਤੇ ਸਿਆਸਤ ਗਰਮਾ ਗਈ ਐ। ਸਰਕਾਰ ਵੱਲੋਂ ਗ੍ਰਿਫਤਾਰੀ ਨੂੰ ਨਸ਼ਿਆਂ ਖਿਲਾਫ ਕਾਰਵਾਈ ਦਾ ਨਤੀਜਾ ਦੱਸਿਆ ਜਾ ਰਿਹਾ ਐ ਜਦਕਿ ਵਿਰੋਧੀ ਧਿਰਾਂ ਇਸ ਨੂੰ ਮਹਿਜ਼ ਵਿਰੋਧੀਆਂ ਨੂੰ ਦਬਾਉਣ ਦੀ ਕਾਰਵਾਈ ਦੱਸ ਰਹੀਆਂ ਨੇ। ਪੰਜਾਬ ਭਾਜਪਾ ਦੇ ਉਪ ਪ੍ਰਧਾਨ ਅਰਵਿੰਦ ਖੰਨਾ ਨੇ ਵੀ ਮਜੀਠੀਆ ਤੇ ਕਾਰਵਾਈ ਲਈ ਸਰਕਾਰ ਨੂੰ ਘੇਰਿਆ ਐ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਅਰਵਿੰਦ ਖੰਨਾ ਨੇ ਕਿਹਾ ਕਿ ਸਰਕਾਰ ਢਾਈ ਸਾਲਾਂ ਤੋਂ ਮਜੀਠੀਆ ਪਿੱਛੇ ਪਈ ਐ ਪਰ ਅਜੇ ਤਕ ਪੁਖਤਾ ਸਬੂਤ ਨਸ਼ਰ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਇਹ ਸਾਰਾ ਕੁੱਝ ਵਿਰੋਧੀਆਂ ਦੀ ਆਵਾਜ ਦਬਾਉਣ ਲਈ ਕੀਤਾ ਜਾ ਰਿਹਾ ਐ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਹਿਲਾਂ ਆਪਣੇ ਹੀ ਕੁੱਝ ਆਗੂਆਂ ਖਿਲਾਫ ਕਾਰਵਾਈ ਦਾ ਢੰਡੋਰਾ ਪਿੱਟਿਆ ਸੀ, ਜਿਨ੍ਹਾਂ ਖਿਲਾਫ ਅਜੇ ਤਕ ਪੁਖਤਾ ਕਾਰਵਾਈ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਪਹਿਲਾਂ ਹੀ ਇਸ ਕਾਰਵਾਈ ਨੂੰ ਬੋਗਸ ਕਰਾਰ ਦੇ ਚੁੱਕੇ ਨੇ। ਉਨ੍ਹਾਂ ਕਿਹਾ ਕਿ ਸਰਕਾਰ ਪਿਛਲੇ ਤਿੰਨ ਸਾਲਾਂ ਦੌਰਾਨ ਮਜੀਠੀਏ ਖਿਲਾਫ ਪੱਕੇ ਸਬੂਤ ਪੇਸ਼ ਨਹੀਂ ਕਰ ਸਕੀ, ਜਿਸ ਕਾਰਨ ਉਸ ਨੂੰ ਅਦਾਲਤਾਂ ਤੋਂ ਰਾਹਤ ਮਿਲਦੀ ਰਹੀ ਐ। ਉਨ੍ਹਾਂ ਕਿਹਾ ਕਿ ਸਰਕਾਰ ਦੀ ਹੁਣ ਵਾਲੀ ਦਾ ਹਸ਼ਰ ਵੀ ਪਹਿਲਾਂ ਵਾਲਾ ਹੀ ਹੋਣ ਦੀ ਸ਼ੰਕਾ ਐ, ਜਿਸ ਕਾਰਨ ਉਹ ਇਸ ਕਾਰਵਾਈ ਨੂੰ ਸਹੀ ਨਹੀਂ ਮੰਨਦੇ।

LEAVE A REPLY

Please enter your comment!
Please enter your name here