ਪੰਜਾਬ ਅੰਮ੍ਰਿਤਸਰ ’ਚ ਨੌਜਵਾਨ ਨੂੰ ਕੋਰਟ ਮੈਰਿਜ ਕਰਵਾਉਣੀ ਪਈ ਮਹਿੰਗੀ/ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਘਰ ’ਤੇ ਕੀਤਾ ਹਮਲਾ/ ਬਾਲਮੀਕੀ ਸਮਾਜ ਨੇ ਹੱਕ ’ਚ ਨਿਤਰਦਿਆਂ ਮੰਗਿਆ ਇਨਸਾਫ By admin - June 25, 2025 0 3 Facebook Twitter Pinterest WhatsApp ਅੰਮ੍ਰਿਤਸਰ ਦੇ ਮਜੀਠਾ ਹਲਕੇ ਦੇ ਪਿੰਡ ਲੁਧੜ ਵਾਸੀ ਕੁਲਦੀਪ ਸਿੰਘ ਨਾਮ ਦੇ ਨੌਜਵਾਨ ਨੂੰ ਕੋਰਟ ਮੈਰਿਜ ਕਰਵਾਉਣਾ ਮਹਿੰਗਾ ਪੈ ਗਿਆ ਐ। ਕਰੀਬ ਡੇਢ ਸਾਲ ਪਹਿਲਾ ਹੋਏ ਇਸ ਪ੍ਰੇਮ ਵਿਆਹ ਨੂੰ ਲੜਕੀ ਦਾ ਪਰਿਵਾਰ ਸਵੀਕਾਰ ਕਰਨ ਨੂੰ ਤਿਆਰ ਨਹੀਂ ਐ, ਜਿਸ ਦੇ ਚਲਦਿਆਂ ਗੱਲ ਲੜਾਈ-ਝਗੜੇ ਤਕ ਪਹੁੰਚ ਗਈ ਐ। ਇਸੇ ਦੇ ਚਲਦਿਆਂ ਬੀਤੀ ਰਾਤ ਰਾਤ ਲੜਕੀ ਪਰਿਵਾਰ ਨੇ ਲੜਕੇ ਦੇ ਘਰ ਤੇ ਹਮਲਾ ਕਰ ਦਿੱਤਾ। ਨੌਜਵਾਨ ਦੇ ਦੱਸਣ ਮੁਤਾਬਕ ਉਹ ਆਪਣੇ ਘਰ ਅੰਦਰ ਸੌ ਰਹੇ ਸੀ ਕਿ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਇੱਟਾਂ-ਰੋੜਿਆਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਇਕ 6 ਸਾਲਾ ਬੱਚਾ ਗੰਭੀਰ ਜ਼ਖਮੀ ਹੋ ਗਿਆ। ਇਸੇ ਦੌਰਾਨ ਨੌਜਵਾਨ ਦੇ ਹੱਕ ਵਿਚ ਨਿਤਰਦਿਆਂ ਬਾਲਮੀਕੀ ਸਮਾਜ ਦੇ ਆਗੂਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਐ। ਬਾਲਮੀਕੀ ਭਾਈਚਾਰੇ ਦੇ ਆਗੂਆਂ ਦਾ ਕਹਿਣਾ ਐ ਕਿ ਜੇਕਰ ਪੀੜਤ ਧਿਰ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਧਰਨੇ ਪ੍ਰਦਰਸ਼ਨ ਲਈ ਮਜਬੂਰ ਹੋਣਗੇ। ਉਧਰ ਮਜੀਠਾ ਥਾਣੇ ਦੇ ਪੁਲਿਸ ਨੇ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਇੰਚਾਰਜ ਕਰਮਪਾਲ ਸਿੰਘ ਨੇ ਕਿਹਾ ਕਿ ਹਮਲੇ ਬਾਰੇ ਸ਼ਿਕਾਇਤ ਮਿਲੀ ਐ, ਜਿਸ ਦੀ ਜਾਂਚ ਕੀਤੀ ਜਾ ਰਹੀ ਐ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਮੁਤਾਬਕ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।