ਪੰਜਾਬ ਹੁਸ਼ਿਆਰਪੁਰ ਦੇ ਟਾਂਡਾ ਉੜਮੜ ’ਚ ਨੌਜਵਾਨ ਵੱਲੋਂ ਖੁਦਕੁਸ਼ੀ/ ਨਸ਼ੇ ਦੀ ਲੱਤ ਕਾਰਨ ਸੀ ਪ੍ਰੇਸ਼ਾਨ/ ਖੁਦ ਦੇ ਗੋਲੀ ਮਾਰ ਕੇ ਸਮਾਪਤ ਕੀਤੀ ਜੀਵਨ ਲੀਲਾ By admin - June 25, 2025 0 3 Facebook Twitter Pinterest WhatsApp ਹੁਸ਼ਿਆਰਪੁਰ ਦੇ ਬਲਾਕ ਟਾਂਡਾ ਉੜਮੁੜ ਅਧੀਨ ਪੈਂਦੇ ਪਿੰਡ ਕਮਾਲਪੁਰ ਵਿੱਚ ਇਕ ਨੌਜਵਾਨ ਵੱਲੋਂ ਖੁਦ ਦੇ ਗੋਲੀ ਮਾਰ ਕੇ ਜੀਵਨ ਲੀਲਾ ਸਮਾਪਤ ਕਰਨ ਦੀ ਦੁਖਦਾਈ ਖਬਰ ਸਾਹਮਣੇ ਆਈ ਐ। ਮ੍ਰਿਤਕ ਦੀ ਪਛਾਣ ਲਾਭ ਸਿੰਘ ਵਜੋਂ ਹੋਈ ਐ। ਮ੍ਰਿਤਕ ਵਿਆਹਿਆ ਹੋਈ ਸੀ ਅਤੇ ਦੋ ਬੱਚਿਆਂ ਦਾ ਬਾਪ ਐ। ਉਹ ਪਿੰਡ ਮਿਆਣੀ ਵਿਖੇ ਜਿੰਮ ਚਲਾਉਂਦਾ ਸੀ ਪਰ ਪਿਛਲੇ ਕਾਫੀ ਸਮੇਂ ਤੋਂ ਨਸ਼ੇ ਦੀ ਲੱਤ ਲੱਗਣ ਕਾਰਨ ਪ੍ਰੇਸ਼ਾਨ ਰਹਿੰਦਾ ਸੀ। ਪਰਿਵਾਰ ਨੇ ਕਈ ਵਾਰ ਸੈਂਟਰ ਵਿਚ ਭੇਜ ਕੇ ਇਲਾਜ ਵੀ ਕਰਵਾਇਆ ਸੀ। ਉਹ ਬੀਤੇ ਕਈ ਦਿਨਾਂ ਤੋਂ ਡਿਪਰੈਸ਼ਨ ਵਿਚ ਰਹਿ ਰਿਹਾ ਸੀ, ਜਿਸ ਦੇ ਚਲਦਿਆਂ ਉਸ ਨੇ ਰਿਵਾਲਵਰ ਨਾਲ ਗੋਲੀ ਚਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਿਸ ਨੇ ਲਾਸ਼ ਕਬਜੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਐ। ਪਰਿਵਾਰ ਦੇ ਦੱਸਣ ਮੁਤਾਬਕ ਮ੍ਰਿਤਕ ਨਸ਼ੇ ਖਾਤਰ ਪੈਸਿਆਂ ਦੀ ਮੰਗ ਕਰ ਰਿਹਾ ਸੀ। ਇਸੇ ਦੌਰਾਨ ਉਸ ਨੇ ਸਾਮਾਨ ਦੀ ਭੰਨਤੋੜ ਵੀ ਕੀਤੀ। ਜਦੋਂ ਪਰਿਵਾਰ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਇਸੇ ਦੌਰਾਨ ਗੁੱਸੇ ਵਿਚ ਆ ਕੇ ਉਸ ਨੇ ਖੁਦ ਨੂੰ ਗੋਲੀ ਮਾਰ ਲਈ। ਉਧਰ ਘਟਨਾ ਸਥਾਨ ਤੇ ਪਹੁੰਚੀ ਪੁਲਿਸ ਵੱਲੋਂ ਖੁਦਕੁਸ਼ੀ ਲਈ ਵਰਤੇ ਗਏ ਰਿਵਾਲਵਰ ਬਾਰੇ ਵੀ ਜਾਂਚ ਕੀਤੀ ਜਾ ਰਹੀ ਐ। ਪੁਲਿਸ ਸੂਤਰਾਂ ਮੁਤਾਬਕ ਮ੍ਰਿਤਕ ਕੋਲ ਹਥਿਆਰ ਦਾ ਲਾਇਸੰਸ ਨਹੀਂ ਸੀ। ਉਸ ਕੋਲ ਇਹ ਪਿਸਟਲ ਕਿੱਥੋਂ ਤੇ ਕਿਵੇਂ ਆਇਆ, ਪੁਲਿਸ ਇਸ ਦੀ ਵੀ ਜਾਂਚ ਕਰ ਰਹੀ ਐ।