ਖੇਤੀਬਾੜੀਪੰਜਾਬ ਮੋਗਾ ’ਚ ਕਿਸਾਨ ਜਥੇਬੰਦੀਦੀਆਂ ਦੀ ਮੀਟਿੰਗ/ ਬੀਕੇਯੂ ਸਿੱਧੂਪੁਰ ’ਤੇ ਫੰਡਾਂ ’ਚ ਘਪਲੇਬਾਜ਼ੀ ਦੇ ਇਲਜ਼ਾਮ/ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਵਿੱਢਣ ਦਾ ਐਲਾਨ By admin - June 25, 2025 0 4 Facebook Twitter Pinterest WhatsApp ਮੋਗਾ ਵਿਖੇ ਵੱਖ ਵੱਖ ਕਿਸਾਨ ਜੱਥੇਬੰਦੀਆਂ ਨੇ ਮੀਟਿੰਗ ਕਰ ਕੇ ਬੀਕੇਯੂ ਸਿੱਧੂਪੁਰ ’ਤੇ ਨੋਨ-ਪੋਲਟੀਕਲ ਧਰਨੇ ਦੌਰਾਨ ਇਕੱਠਾ ਹੋਏ ਫੰਡਾਂ ਦਾ ਹਿਸਾਬ ਨਾ ਦੇਣ ਦੇ ਇਲਜਾਮ ਲਾਏ ਨੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਸੁਖਜਿੰਦਰ ਸਿੰਘ ਖੋਸਾ ਨੇ ਕਿਹਾ ਕਿ 19 ਮਾਰਚ ਨੂੰ ਨੋਨ ਪੋਲੀਟੀਕਲ ਧਰਨੇ ਨੂੰ ਚੁਕਵਾਇਆ ਗਿਆ ਸੀ ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਫੰਡਾ ਦੀ ਕੋਈ ਵੀ ਜਾਣਕਾਰੀ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਸਾਡੀਆਂ ਜਥੇਬੰਦੀਆਂ ਦਾ ਇਨ੍ਹਾਂ ਫੰਡਾਂ ਨਾਲ ਭਾਵੇਂ ਕੋਈ ਲੈਣ ਦੇਣ ਨਹੀਂ ਐ ਪਰ ਇਸ ਬਾਰੇ ਅਸੀਂ ਲੋਕਾਂ ਨੂੰ ਦੱਸ ਦਿੱਤਾ ਐ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਅੱਗੇ ਵੱਡੀ ਚੁਨੌਤੀਆਂ ਨੇ, ਇਸ ਲਈ ਸਾਰੀਆਂ ਧਿਰਾਂ ਦਾ ਇਕਮੁਠ ਹੋਣਾ ਜ਼ਰੂਰੀ ਐ। ਉਨ੍ਹਾਂ ਕਿਹਾ ਕਿ ਸਾਡੀਆਂ ਜਥੇਬੰਦੀਆਂ ਕਿਸਾਨਾਂ ਦੇ ਮਸਲਿਆਂ ਦੇ ਨਾਲ ਨਾਲ ਬੰਦੀ ਸਿੰਘਾਂ ਦੀ ਰਿਹਾਈ ਲਈ ਲੜੇ ਜਾਣ ਵਾਲੇ ਸੰਘਰਸ਼ਾਂ ਵਿਚ ਤਨਦੇਹੀ ਨਾਲ ਪਹਿਰਾ ਦੇਣਗੇ। ਉਨ੍ਹਾਂ ਕਿਹਾ ਕਿ ਸਾਡੀ ਲੜਾਈ ਫੰਡ ਜਾਂ ਚੋਧਰ ਵਾਸਤੇ ਨਹੀਂ ਐ ਅਤੇ ਅਸੀਂ ਕਿਸਾਨੀ ਨਾਲ ਜੁੜੇ ਮੁੱਦਿਆਂ ਦੇ ਹੱਲ ਲਈ ਹਰ ਲੜਾਈ ਲੜਣ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਅੱਜ ਕਿਸਾਨਾਂ ਤੋਂ ਜ਼ਮੀਨਾਂ ਖੋਹਣ ਦੀਆਂ ਵਿਉਂਤਾ ਬਣਾਈਆਂ ਜਾ ਰਹੀਆਂ ਨੇ ਪਰ ਕਿਸਾਨ ਜਥੇਬੰਦੀਆਂ ਕਿਸੇ ਨੂੰ ਵੀ ਅਜਿਹਾ ਕਰਨ ਦੀ ਇਜਾਜਤ ਨਹੀਂ ਦੇਣਗੇ।