ਪੰਜਾਬ ਕੀਰਤਪੁਰ ਸਾਹਿਬ ’ਚ ਬੇਕਾਬੂ ਕਾਰ ਕਾਰਨ ਹਾਦਸਾ/ ਕਈ ਜਣਿਆਂ ਦੇ ਲੱਗੀਆਂ ਸੱਟਾਂ, ਵਾਹਨਾਂ ਦਾ ਹੋਇਆ ਨੁਕਸਾਨ By admin - June 25, 2025 0 3 Facebook Twitter Pinterest WhatsApp ਸ੍ਰੀ ਕੀਰਤਪੁਰ ਸਾਹਿਬ ਦੇ ਆਨੰਦਪੁਰ ਸਾਹਿਬ ਮਾਰਗ ’ਤੇ ਅੱਜ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਥੇ ਇਕ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਇਕ ਮੋਟਰ ਸਾਇਕਲ ਰਿਪੇਅਰ ਦੀ ਦੁਕਾਨ ਨਾਲ ਜਾ ਟਕਰਾਈ। ਇਸ ਟੱਕਰ ਨਾਲ ਇਕ ਮੋਟਰ ਸਾਈਕਲ ਮਕੈਨਿਕ ਤੋਂ ਇਲਾਵਾ ਕਈ ਹੋਰਾਂ ਦੇ ਸੱਟਾਂ ਲੱਗੀਆਂ ਨੇ। ਹਾਦਸੇ ਵਿਚ ਕਈ ਮੋਟਰ ਸਾਈਕਲਾਂ ਨੂੰ ਵੀ ਨੁਕਸਾਨ ਪਹੁੰਚਿਆ ਐ। ਗਨੀਮਤ ਇਹ ਰਹੀ ਕਿ ਘਟਨਾ ਵੇਲੇ ਮੁੱਖ ਮਾਰਗ ਤੇ ਟਰੈਫਿਕ ਕਾਫੀ ਘੱਟ ਸੀ, ਨਹੀਂ ਤਾਂ ਵੱਡਾ ਨੁਕਸਾਨ ਹੋ ਸਕਦੀ ਸੀ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਕਾਰ ਚਾਲਕ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।