ਪਠਾਨਕੋਟ ’ਚ ਕੁੱਤੇ ਦੇ ਕੱਟਣ ਕਾਰਨ ਮਾਂ-ਧੀ ਦਾ ਦੁਖਦਾਈ ਅੰਤ/ ਇੰਜੈਕਸ਼ਨ ਨਾ ਲਗਾਉਣ ਦੇ ਚੱਲਦੇ 6 ਮਹੀਨੇ ਬਾਦ ਹੋਈ ਮੌਤ/ ਸਿਹਤ ਅਧਿਕਾਰੀਆਂ ਨੇ ਵੈਕਸੀਨ ਹਰ ਹਾਲਤ ’ਚ ਲਗਵਾਉਣ ਦੀ ਅਪੀਲ

0
6

ਕੁੱਤਿਆਂ ਦੇ ਵੱਢਣ ਦੇ ਬਾਅਦ ਵੈਕਸੀਨ ਨਾ ਲਗਵਾਉਣਾ ਜਾਨਲੇਵਾ ਹੋ ਸਕਦਾ ਹੈ। ਇਸੇ ਤਰ੍ਹਾਂ ਦਾ ਇੱਕ ਮਾਮਲਾ ਪਠਾਨਕੋਟ ਦੇ ਪਿੰਡ ਮੈਰਾ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਕੁੱਤੇ ਵੱਲੋਂ ਵੱਢਣ ਦੇ ਬਾਅਦ ਮਾਂ ਬੇਟੀ ਵੱਲੋਂ ਟੀਕੇ ਨਹੀਂ ਲਗਾਏ ਗਏ ਤਾਂ ਉਹਨਾਂ ਦੀ ਛੇ ਮਹੀਨੇ ਬਾਅਦ ਮੌਤ ਹੋ ਗਈ। 40 ਸਾਲਾਂ ਪੂਜਾ ਅਤੇ ਉਸ ਦੀ 18 ਸਾਲਾ ਧੀ ਸਲੋਨੀ ਨੂੰ ਬੀਤੇ ਦਿਨ ਸਿਵਲ ਹਸਪਤਾਲ ਪਠਾਨਕੋਟ ਦਾਖਲ ਕਰਵਾਇਆ ਸੀ। ਦੋਵਾਂ ਵਿਚ ਵੈਕਸੀਨ ਨਾ ਲਗਾਉਣ ਦੇ ਚਲਦੇ ਗੰਭੀਰ ਲੱਛਣ ਦਿਖਾਈ ਦੇ ਰਹੇ ਸਨ। ਦੋਵਾਂ ਨੂੰ ਗੰਭੀਰ ਹਾਲਤ ਦੇ ਚਲਦਿਆਂ ਰੈਫਰ ਕੀਤਾ ਗਿਆ ਪਰ ਉਨ੍ਹਾਂ ਦੀ ਜਾਨ ਨਹੀਂ ਬਚਾਈ ਜਾ ਸਕੀ। ਐਸਐਮਓ ਡਾ. ਸਨੀਲ ਚੰਦ ਨੇ ਲੋਕਾਂ ਨੂੰ ਅਜਿਹੀ ਅਣਗਹਿਲੀ ਕਿਸੇ ਵੀ ਕੀਮਤ ਤੇ ਨਾ ਕਰਨ ਦੀ ਸਲਾਹ ਦਿੱਤੀ ਐ। ਜਾਣਕਾਰੀ ਅਨੁਸਾਰ ਮਾਂ ਬੇਟੀ ਨੂੰ ਲਗਭਗ ਛੇ ਮਹੀਨੇ ਪਹਿਲਾਂ ਕੁੱਤੇ ਵੱਲੋਂ ਵੱਢਿਆ ਗਿਆ ਸੀ ਜਿਸ ਤੇ ਉਨਾਂ ਵੱਲੋਂ ਵੈਕਸੀਨ ਨਹੀਂ ਲਗਾਈ ਗਈ, ਜਿਸ ਦੇ ਚਲਦੇ ਉਨਾਂ ਦੇ ਵਿੱਚ ਗੰਭੀਰ ਲੱਛਣ ਦੇਖਣ ਨੂੰ ਮਿਲੇ ਹਨ। ਪੀੜਤਾਂ ਦੇ ਮੂੰਹ ਵਿੱਚੋਂ ਪਾਣੀ ਆ ਰਿਹਾ ਸੀ, ਚੱਕਰ ਆ ਰਹੇ ਸਨ ਜੋਰ ਜੋਰ ਨਾਲ ਚੀਕ ਰਹੇ ਸਨ, ਅਤੇ ਮਾਂ ਬੇਟੀ ਦੀ ਹਾਲਤ ਗੰਭੀਰ ਨਜ਼ਰ ਆ ਰਹੀ ਸੀ।  ਡਾਕਟਰ ਜਾਂਚ ਦੌਰਾਨ ਰੈਬਿਜ ਦੀ ਸੰਭਾਵਨਾ ਨਜ਼ਰ ਆਉਣ ਬਾਅਦ ਮਰੀਜ਼ਾਂ ਨੂੰ ਗੁਰੂ ਨਾਨਕ ਮੈਡੀਕਲ ਕਾਲਜ ਅੰਮ੍ਰਿਤਸਰ ਰੈਫਰ ਕਰ ਦਿੱਤਾ, ਜਿਸ ਦੇ ਬਾਅਦ ਹਸਪਤਾਲ ਤੋਂ ਬਾਹਰ ਆਉਣ ਦੇ ਬਾਅਦ ਬੇਟੀ ਦੀ ਮੌਤ ਹੋ ਗਈ, ਜਦ ਕਿ ਮਾਂ ਨੂੰ ਜੰਮੂ ਲੈ ਕੇ ਜਾ ਰਹੇ ਸੀ ਕਿ ਰਸਤੇ ਵਿੱਚ ਮੌਤ ਹੋ ਗਈ। ਐਸਐਮਓ ਡਾਕਟਰ ਸੁਨੀਲ ਚੰਦ ਦਾ ਕਹਿਣਾ ਹੈ ਕਿ ਜਦੋਂ ਵੀ ਕੋਈ ਕੁੱਤਾ ਕਿਸੇ ਨੂੰ ਵੱਢਦਾ ਹੈ ਤਾਂ ਮਰੀਜ਼ ਨੂੰ ਐਂਟੀ ਰੈਬਿਜ ਵੈਕਸੀਨ ਲੈਣੀ ਚਾਹੀਦੀ ਹੈ। ਉਹਨਾਂ ਦੱਸਿਆ ਕਿ ਸਿਵਲ ਹਸਪਤਾਲ ਪਠਾਨਕੋਟ ਵਿੱਚ ਐਂਟੀ ਰੈਬਿਜ ਵੈਕਸੀਨ ਮੁਫਤ ਲਗਾਈ ਜਾਂਦੀ ਹੈ। ਇਸ ਸੰਬੰਧੀ ਸੀਨੀਅਰ ਵੈਟਰਨਰੀ ਅਫਸਰ ਡਾਕਟਰ ਵਿਜੇ ਕੁਮਾਰ ਨੇ ਕਿਹਾ ਕਿ ਜਦੋਂ ਕਿਸੇ ਵਿਅਕਤੀ ਨੂੰ ਕੁੱਤੇ ਵੱਲੋਂ ਵੱਡਿਆ ਜਾਂਦਾ ਹੈ ਤਾਂ ਪੀੜਿਤ ਵਿਅਕਤੀ ਵਿੱਚ ਪਹਿਲੇ ਦਿਨ ਤੋਂ ਲੈ ਕੇ ਇੱਕ ਸਾਲ ਵਿੱਚ ਰੈਬਿਜ ਦੇ ਲੱਛਣ ਦੇਖਣ ਨੂੰ ਮਿਲ ਸਕਦੇ ਹਨ। ਇਸ ਲਈ ਸਾਰਿਆਂ ਨੂੰ ਚਾਹੀਦਾ ਹੈ ਕਿ ਕੁੱਤੇ, ਬਿੱਲੀ, ਬਾਂਦਰ ਅਤੇ ਚਮਗਾਦੜ ਦੇ ਵੱਢਣ ਦੇ ਬਾਅਦ ਐਂਟੀ ਰੈਬਿਸ ਵੈਕਸੀਨ ਜਰੂਰ ਲਗਵਾਉਣੀ ਚਾਹੀਦੀ ਹੈ, ਤਾਂ ਜੋ ਅਸੀਂ ਗੰਭੀਰ ਬਿਮਾਰੀ ਤੋਂ ਬਚ ਸਕੀਏ। ਉਹਨਾਂ ਦੱਸਿਆ ਕਿ ਹਰ ਸਾਲ ਲਗਭਗ 25 ਹਜਾਰ ਲੋਕ ਰੈਬਿਜ ਨਾਲ ਮੌਤ ਦਾ ਸ਼ਿਕਾਰ ਬਣ ਰਹੇ ਹਨ, ਇਸ ਲਈ ਕੁੱਤਾ, ਬਿੱਲੀ, ਬਾਂਦਰ ਪਾਲਣ ਵਾਲੇ ਲੋਕਾਂ ਨੂੰ ਆਪਣੇ ਪਾਲਤੂ ਜਾਨਵਰਾਂ ਨੂੰ ਸਰਕਾਰੀ ਪਸ਼ੂ ਹਸਪਤਾਲ ਤੋਂ ਵੈਕਸੀਨ ਜ਼ਰੂਰ ਲਗਵਾ ਲੈਣੀ ਚਾਹੀਦੀ ਐ।

LEAVE A REPLY

Please enter your comment!
Please enter your name here