ਪੰਜਾਬ ਗੁਰਦਾਸਪੁਰ ਨਹਿਰੀ ਵਿਭਾਗ ਦਾ ਪੁਰਾਣਾ ਰਿਕਾਰਡ ਰੱਬ ਆਸਰੇ/ ਕਈ ਦਿਨਾਂ ਤੋਂ ਦਫ਼ਤਰ ਦੇ ਬਰਾਂਡੇ ’ਚ ਰੁਲ ਰਿਹਾ ਪੁਰਾਣਾ ਰਿਰਾਕਡ/ ਰਿਕਾਰਡ ਦੀ ਦੁਰਵਰਤੋਂ ਦੀ ਸ਼ੰਕਾਂ ਦੇ ਬਾਵਜੂਦ ਗੂੜੀ ਨੀਂਦ ਸੁੱਤਾ ਵਿਭਾਗ By admin - June 24, 2025 0 7 Facebook Twitter Pinterest WhatsApp ਗੁਰਦਾਸਪੁਰ ਨਹਿਰੀ ਵਿਭਾਗ ਦਾ ਪੁਰਾਣਾ ਰਿਕਾਰਡ ਰੱਬ ਆਸਰੇ ਹੀ ਪਿਆ ਐ। ਇਹ ਰਿਰਾਕਡ ਪਿਛਲੇ ਕਈ ਦਿਨਾਂ ਤੋਂ ਦਫਤਰ ਦੇ ਬਰਾਂਡੇ ਵਿਚ ਰੁਲ ਰਿਹਾ ਐ ਪਰ ਕਿਸੇ ਵੀ ਅਧਿਕਾਰੀ ਦਾ ਇਸ ਪਾਸੇ ਧਿਆਨ ਨਹੀਂ ਗਿਆ। ਹਾਲਤ ਇਹ ਹੈ ਕਿ ਕਾਫੀ ਪੁਰਾਣੇ ਇਸ ਰਿਕਾਰਡ ਦੀ ਦੁਰਵਰਤੋਂ ਵੀ ਹੋ ਸਕਦੀ ਐ ਪਰ ਕੋਈ ਵੀ ਅਧਿਕਾਰੀ ਤੇ ਕਰਮਚਾਰੀ ਇਸ ਪਾਸੇ ਧਿਆਨ ਨਹੀਂ ਦੇ ਰਿਹਾ। ਇਸ ਵਿਚ ਪੁਰਾਣੇ ਕਾਗਜੀ ਰਿਕਾਰਡ ਤੋਂ ਇਲਾਵਾ ਕਈ ਕਰਮਚਾਰੀਆਂ ਦੇ ਆਧਾਰ ਕਾਰਡ ਦੀਆਂ ਫੋਟੋ ਸਟੇਟ ਕਾਪੀਆਂ ਵੀ ਪਈਆਂ ਨੇ, ਜਿਸ ਦੀ ਗਲਤ ਵਰਤੋਂ ਵੀ ਹੋ ਸਕਦੀ ਐ। ਇਸ ਤੋਂ ਇਲਾਵਾ ਕਾਫੀ ਸਾਰਾ ਕਿਰਾਕਡ ਕੂੜੇ ਕਚਰੇ ਦੀ ਢੇਰ ਲਗਾ ਕੇ ਸੁੱਟਿਆ ਹੋਇਆ ਐ, ਜੋ ਬਰਸਾਤ ਹੋਣ ਦੀ ਸੂਰਤ ਵਿਚ ਖਰਾਬ ਵੀ ਹੋ ਸਕਦਾ ਐ। ਇਸ ਬਾਰੇ ਪੁੱਛੇ ਜਾਣ ਤੇ ਸੁਪਰਡੈਂਟ ਗੁਰਿੰਦਰ ਸਿੰਘ ਨੇ ਕਾ ਕਿ ਕੋਈ ਪੁਰਾਣਾ ਰਿਕਾਰਡ ਲੱਭਣ ਲਈ ਇਹ ਰਿਕਾਰਡ ਬਾਹਰ ਕੱਢਿਆ ਗਿਆ ਐ, ਜਿਸ ਨੂੰ ਛੇਤੀ ਹੀ ਸੰਭਾਲ ਲਿਆ ਜਾਵੇਗਾ। ਭਾਵੇਂ ਸੁਪਰਡੈਂਟ ਨੇ ਇਹ ਖਿਲਾਰਾ ਪੁਰਾਣਾ ਰਿਕਾਰਡ ਲੱਭਣ ਲਈ ਪਾਇਆ ਹੋਣ ਦੀ ਗੱਲ ਕਹੀ ਐ ਪਰ ਸਵਾਲ ਪੈਦਾ ਹੁੰਦਾ ਐ ਕਿ ਜੇਕਰ ਕੋਈ ਪੁਰਾਣਾ ਰਿਕਾਰਡ ਲੱਭਣਾ ਸੀ ਤਾਂ ਇਸ ਨੂੰ ਦਫਤਰ ਦੇ ਵਰਾਂਡੇ ਵਿੱਚ ਖਿਲਾਰਨ ਦੀ ਕੀ ਜਰੂਰਤ ਸੀ, ਉਹ ਦਫਤਰ ਦੇ ਅੰਦਰੋ ਵੀ ਲੱਭਿਆ ਜਾ ਸਕਦਾ ਸੀ ਅਗਰ ਇਹ ਖੁੱਲ੍ਹੇ ਵਿੱਚ ਪਏ ਰਿਕਾਰਡ ਦਾ ਕੋਈ ਨੁਕਸਾਨ ਹੋ ਗਿਆ ਜਾਂ ਚੋਰੀ ਹੋ ਗਿਆ ਤਾਂ ਇਸ ਦਾ ਜੁਮੇਵਾਰੀ ਕੌਣ ਹੋਵੇਗਾ।