ਪੰਜਾਬ ਸੰਗਰੂਰ ਦਾ ਆਰਟੀਓ ਦਫਤਰ ਪੁਰਾਣੀ ਥਾਂ ਹੋਇਆ ਤਬਦੀਲ/ ਲੋਕਾਂ ਨੇ ਵਿਧਾਇਕ ਤੇ ਡਿਪਟੀ ਕਮਿਸ਼ਨਰ ਦਾ ਕੀਤਾ ਧੰਨਵਾਦ By admin - June 24, 2025 0 3 Facebook Twitter Pinterest WhatsApp ਸੰਗਰੂਰ ਦਾ ਆਰਟੀਓ ਦਫ਼ਤਰ ਆਪਣੀ ਪੁਰਾਣੀ ਜਗ੍ਹਾ ’ਤੇ ਤਬਦੀਲ ਹੋ ਗਿਆ ਐ। ਇਹ ਫੈਸਲਾ ਵਿਧਾਇਕਾ ਨਰਿੰਦਰ ਕੌਰ ਭਰਾਜ ਦੇ ਦਖਲ ਤੋਂ ਬਾਅਦ ਲਿਆ ਗਿਆ ਐ। ਉਧਰ ਲੋਕਾਂ ਵਿਚ ਦਫਤਰ ਤਬਦੀਲ ਹੋਣ ਤੋਂ ਬਾਅਦ ਖੁਸ਼ੀ ਪਾਈ ਜਾ ਰਹੀ ਐ। ਲੋਕਾਂ ਨੇ ਡਿਪਟੀ ਕਮਿਸ਼ਨਰ ਤੇ ਵਿਧਾਇਕ ਨਰਿੰਦਰ ਕੌਰ ਭਰਾਜ ਦੇ ਇਸ ਕਦਮ ਲਈ ਧੰਨਵਾਦ ਕੀਤਾ ਐ। ਇਸ ਮੌਕੇ ਆਰਟੀਓ ਸੰਗਰੂਰ ਨੇ ਕਿਹਾ ਕਿ ਲੋਕਾਂ ਦੇ ਕੰਮਾਂ ਵਿੱਚ ਦਿੱਕਤ ਆ ਰਹੀ ਸੀ ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਫੈਸਲਾ ਲੈਣਾ ਪਿਆ ਐ। ਉਨ੍ਹਾਂ ਕਿਹਾ ਕਿ ਦਫਤਰ ਨੂੰ ਮੁੜ ਆਪਣੀ ਹੀ ਜਗ੍ਹਾ ਤੇ ਤਬਦੀਲ ਕਰ ਦਿੱਤਾ ਐ ਅਤੇ ਹੁਣ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਵੇਗੀ। ਦੱਸ ਦਈਏ ਕਿ ਆਰਟੀਓ ਦਫਤਰ ਆਪਣੀ ਜਗ੍ਹਾ ਤੋਂ ਬਦਲ ਕੇ ਟਰੈਕ ਵਾਲੀ ਜਗ੍ਹਾ ਤੇ ਚਲਾ ਗਿਆ ਸੀ ਜਿੱਥੇ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ ਜਿਸ ਤੋਂ ਬਾਅਦ ਲੋਕ ਆਪਣੀਆਂ ਮੁਸ਼ਕਿਲਾਂ ਲੈਕੇ ਸੰਗਰੂਰ ਦੇ ਵਿਧਾਇਕਾਂ ਨਰਿੰਦਰ ਕੌਰ ਭਰਾਜ ਕੋਲ ਪਹੁੰਚੇ ਜਿਸ ਨੂੰ ਮੁੱਖ ਰੱਖਦੇ ਹੋਏ ਨਰਿੰਦਰ ਕੌਰ ਭਰਾਜ ਨੇ ਡਿਪਟੀ ਕਮਿਸ਼ਨਰ ਸੰਗਰੂਰ ਦੇ ਨਾਲ ਗੱਲਬਾਤ ਕੀਤੀ ਅਤੇ ਇਸ ਮਸਲੇ ਦਾ ਹੱਲ ਕਰਵਾਉਣ ਲਈ ਉਪਰਾਲਾ ਕੀਤਾ ਜਿਸ ਤੇ ਵਿਭਾਗ ਵੱਲੋਂ ਤੁਰੰਤ ਨੋਟਿਸ ਲਿਆ ਅਤੇ ਆਰਟੀਓ ਦਫਤਰ ਤਬਦੀਲ ਕਰਕੇ ਪੁਰਾਣੀ ਬੱਸ ਸਟੈਂਡ ਨੇੜੇ ਜਗਹਾ ਤੇ ਹੀ ਲੈ ਆਏ ਜਿੱਥੇ ਹੁਣ ਲੋਕਾਂ ਨੂੰ ਖੱਜਲ ਖਵਾਰੀ ਤੋਂ ਵੀ ਬਚਾਅ ਹੋਵੇਗਾ ਉੱਥੇ ਹੀ ਲੋਕਾਂ ਦੇ ਕੰਮਕਾਰ ਨਿਰੰਤਰ ਜਾਰੀ ਰਹਿਣਗੇ। ਇਸ ਮੌਕੇ ਲੋਕਾਂ ਨੇ ਨਰਿੰਦਰ ਕੌਰ ਭਰਾਜ ਅਤੇ ਡੀਸੀ ਸੰਗਰੂਰ ਦਾ ਧੰਨਵਾਦ ਕੀਤਾ