ਪੰਜਾਬ ਅੰਦਰ ਭਾਵੇਂ ਮਾਨਸੌਨ ਦੀ ਆਮਦ ਹੋ ਚੁੱਕੀ ਐ ਪਰ ਬਰਸਾਤੀ ਨਾਲਿਆਂ ਦੀ ਹਾਲਤ ਅਜੇ ਤਕ ਨਹੀਂ ਸੁਧਾਰੀ ਗਈ। ਅਜਿਹੇ ਹੀ ਹਾਲਾਤ ਸੰਗਰੂਰ ਇਲਾਕੇ ਦੇ ਕਈ ਪਿੰਡਾਂ ਦੇ ਬਣੇ ਹੋਏ ਨੇ, ਜਿੱਥੋਂ ਨਿਕਲਦੇ ਬਰਸਾਤੀ ਨਾਲੇ ਦੀ ਅਜੇ ਤਕ ਸਫਾਈ ਨਹੀਂ ਹੋ ਸਕੀ, ਜਿਸ ਕਾਰਨ ਆਉਂਦੇ ਬਰਸਾਤੀ ਸੀਜਨ ਦੌਰਾਨ ਹੜ੍ਹਾਂ ਵਰਗੇ ਹਾਲਾਤ ਬਣਨ ਦਾ ਖਤਰਾ ਪੈਦਾ ਹੋ ਗਿਆ ਐ। ਜਾਣਕਾਰੀ ਅਨੁਸਾਰ ਸਰਹੰਦ ਵੱਲੋਂ ਆਉਣ ਵਾਲਾ ਬਰਸਾਤੀ ਨਾਲਾ ਅੱਗੇ ਜਾ ਕੇ ਘੱਗਰ ਦਰਿਆ ਵਿਚ ਜਾ ਮਿਲਦਾ ਐ ਪਰ ਇਸ ਦੀ ਅਜੇ ਤਕ ਸਫਾਈ ਨਾ ਹੋਣ ਕਾਰਨ ਜ਼ਿਆਦਾ ਬਾਰਸ਼ ਪੈਣ ਦੀ ਸੂਰਤ ਵਿਚ ਪਾਣੀ ਦੀ ਨਿਕਾਸੀ ਵਿਚ ਵੱਡਾ ਅੜਿੱਕਾ ਖੜ੍ਹਾ ਹੋ ਸਕਦਾ ਐ। ਮੌਕੇ ਤੇ ਹਾਲਾਤਾਂ ਮੁਤਾਬਕ ਕਿਸੇ ਵੀ ਦਿਖਾਈ ਨਹੀਂ ਦੇ ਰਿਹਾ। ਇਸ ਵਿਚ ਚਾਰੇ ਪਾਸੇ ਕੇਲੀ ਬੂਟੀ, ਟੁੱਟੇ ਹੋਏ ਦਰੱਖਤ ਅਤੇ ਮਿੱਟੀ ਗਾਰਾ ਦਿਖਾਈ ਦੇ ਰਿਹਾ ਐ। ਸਥਾਨਕ ਵਾਸੀਆਂ ਨੇ ਸਬੰਧਤ ਮਹਿਕਮੇ ਤੋਂ ਇਸ ਪਾਸੇ ਤੁਰੰਤ ਧਿਆਨ ਦੇਣ ਦੀ ਮੰਗ ਕੀਤੀ ਐ। ਦੱਸ ਦਈਏ ਕਿਸ ਸਰਹੰਦ ਵਾਲੇ ਪਾਸੇ ਤੋਂ ਆਉਣ ਵਾਲਾ ਇੱਕ ਵੱਡਾ ਬਰਸਾਤੀ ਨਾਲ ਜੋ ਕਿ ਸੰਗਰੂਰ ਦੇ ਕਾਫੀ ਪਿੰਡਾਂ ਅਤੇ ਇਲਾਕੇ ਦੇ ਕਾਫੀ ਖੇਤਾਂ ਦਾ ਪਾਣੀ ਦੀ ਨਿਕਾਸੀ ਦੇ ਲਈ ਹੈ ਅਤੇ ਇਹ ਨਾਲਾ ਅੱਗੇ ਜਾ ਕੇ ਘੱਗਰ ਦਰਿਆ ਦੇ ਵਿੱਚ ਮਿਲ ਜਾਂਦਾ ਹੈ ਉਸਦੀ ਸਫਾਈ ਦੀ ਅਜੇ ਤੱਕ ਸ਼ੁਰੂਆਤ ਵੀ ਨਹੀਂ ਹੋਈ। ਮੌਕੇ ਦੀਆਂ ਤਸਵੀਰਾਂ ਮੁਤਾਬਕ ਨਾਲੇ ਵਿਚ ਵੱਡੇ ਪੱਧਰ ਉਪਰ ਕੇਲੀ ਬੂਟੀ, ਟੁੱਟੇ ਹੋਏ ਦਰੱਖਤ ਮਿੱਟੀ ਗਾ ਰਹੇ ਦੇ ਨਾਲ ਸਾਰਾ ਨਾਲਾ ਜਾਮ ਹੋ ਚੁੱਕਿਆ ਹੈ ਜੋ ਮੀਂਹ ਪੈਣ ਦੀ ਸੂਰਤ ਵਿਚ ਝੱਟ ਓਵਰ-ਫਲੋਅ ਹੋ ਸਕਦਾ ਐ। ਸਥਾਨਕ ਵਾਸੀਆਂ ਮੁਤਾਬਕ ਪਿਛਲੇ ਦਿਨੀ ਜਦੋਂ ਥੋੜੀ ਜਿਹੀ ਬਰਸਾਤ ਹੋਈ ਸੀ ਤਾਂ ਉਦੋਂ ਹੀ ਇਸ ਬਰਸਾਤੀ ਨਾਲੇ ਵਿੱਚ ਪਾਣੀ ਪੁੱਲ ਦੇ ਉੱਪਰ ਦੀ ਹੋ ਗਿਆ ਸੀ ਕਿਸਾਨਾਂ ਦੇ ਖੇਤਾਂ ਨੂੰ ਜਾਂਦਾ ਰਸਤਾ ਵੀ ਬੰਦ ਹੋ ਗਿਆ ਸੀ। ਲੋਕਾਂ ਦੇ ਦੱਸਣ ਮੁਤਾਬਕ ਪਿਛਲੇ ਸਾਲ ਵੀ ਇਸ ਬਰਸਾਤੀ ਨਾਲੇ ਦੇ ਸਫਾਈ ਨਹੀਂ ਹੋਈ ਅਤੇ ਇਸ ਸਾਲ ਵੀ ਹਜੇ ਤੱਕ ਇਸ ਬਰਸਾਤੀ ਨਾਲ ਇਹਦੀ ਸਫਾਈ ਨਹੀਂ ਹੋਈ ਅਗਰ ਇਸ ਦੀ ਸਫਾਈ ਨਹੀਂ ਹੋਵੇਗੀ ਤਾਂ ਤਕਰੀਬਨ 400 ਏਕੜ ਸਾਡੇ ਪਿੰਡ ਦੇ ਰਕਬੇ ਨੂੰ ਨੁਕਸਾਨ ਪਹੁੰਚੇਗਾ। ਇਸੇ ਤਰ੍ਹਾਂ ਨੇੜਲੇ ਪਿੰਡਾਂ ਵਿਚ ਵੀ ਵੱਡੇ ਪੱਧਰ ਤੇ ਨੁਕਸਾਨ ਹੋ ਸਕਦਾ ਐ। ਇਸ ਸਬੰਧੀ ਪੁੱਛੇ ਜਾਣ ਤੇ ਡਰੇਨ ਵਿਭਾਗ ਸੰਗਰੂਰ ਐਸਡੀਓ ਮੋਹਿਤ ਸਤੀਜਾ ਨੇ ਦੱਸਿਆ ਕਿ ਨਾਲੇ ਦੀ ਸਫਾਈ ਕਰਵਾਉਣ ਲਈ ਅਜੇ ਤੱਕ ਫੰਡ ਨਹੀਂ ਆਇਆ ਹੈ,,ਅਸੀਂ ਫੰਡ ਦੀ ਮੰਗ ਕੀਤੀ ਹੋਈ ਹੈ ਜਲਦੀ ਫੰਡ ਆ ਜਾਵੇਗਾ ਅਤੇ ਸਾਡੇ ਵੱਲੋਂ ਸਫਾਈ ਪ੍ਰਬੰਧ ਪੂਰੇ ਕਰ ਲਏ ਜਾਣਗੇ।