ਜਲਾਲਾਬਾਦ ਦੇ ਖੇਤਾਂ ’ਚੋਂ ਮਿਲੀ ਗਰਭਵਤੀ ਮਹਿਲਾ ਦੀ ਲਾਸ਼/ ਪੇਕਾ ਪਰਿਵਾਰ ਨੇ ਲਾਸ਼ ਸੜਕ ’ਤੇ ਰੱਖ ਕੇ ਦਿੱਤਾ ਧਰਨਾ/ ਪੁਲਿਸ ਨੇ ਸੱਸ, ਪਤੀ ਤੇ ਇਕ ਵਿਅਕਤੀ ਖਿਲਾਫ਼ ਦਰਜ ਕੀਤਾ ਕੇਸ

0
3

ਜਲਾਲਾਬਾਦ ਦੇ ਪਿੰਡ ਚੱਕ ਪਾਲੀਵਾਲਾ ਦੇ ਖੇਤਾਂ ਵਿਚੋਂ ਇਕ ਗਰਭਵਤੀ ਔਰਤ ਦੀ ਲਾਸ਼ ਮਿਲਣ ਦੀ ਸਨਸਨੀਖੇਜ ਖਬਰ ਸਾਹਮਣੇ ਆਈ ਐ। ਮ੍ਰਿਤਕਾ ਦੀ ਪਛਾਣ ਕਿਰਨਾ ਰਾਣੀ ਵਜੋਂ ਹੋਈ ਐ ਜੋ ਫਾਜਿਲਕਾ ਦੇ ਪਿੰਡ ਮੁਹੰਮਦ ਪੀਰਾ ਵਿਖੇ ਵਿਆਹੀ ਹੋਈ ਸੀ। ਪਰਿਵਾਰ ਨੇ ਸਹੁਰਾ ਪਰਿਵਾਰ ਖਿਲਾਫ ਕਤਲ ਦੇ ਇਲਜਾਮ ਲਾਉਂਦਿਆਂ ਲਾਸ਼ ਸੜਕ ਤੇ ਰੱਖ ਕੇ ਧਰਨਾ ਦਿੱਤਾ। ਪਰਿਵਾਰ ਨੇ ਫਾਜਿਲਕਾ-ਫਿਰੋਜਪੁਰ ਫਲਾਈਓਵਰ ਜਾਮ ਕਰ ਕੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ। ਪੁਲਿਸ ਨੇ ਪੇਕਾ ਪਰਿਵਾਰ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਕੇ ਮ੍ਰਿਤਕਾ ਦੀ ਸੱਸ, ਪਤੀ ਅਤੇ ਇਕ ਹੋਰ ਸਖਸ਼ ਖਿਲਾਫ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਐ। ਮ੍ਰਿਤਕ ਔਰਤ ਕਿਰਨਾ ਰਾਣੀ ਦੇ ਭਰਾ ਦਵਿੰਦਰ ਸਿੰਘ ਨੇ ਦੱਸਿਆ ਕਿ ਉਸਦੀ ਭੈਣ ਦਾ ਵਿਆਹ ਫਾਜ਼ਿਲਕਾ ਦੇ ਪਿੰਡ ਮੁਹੰਮਦ ਪੀਰਾ ਵਿੱਚ ਹੋਇਆ ਸੀ ਅਤੇ ਉਹ 18 ਤਰੀਕ ਨੂੰ ਆਪਣੇ ਨਾਨਕੇ ਘਰ ਜਾ ਰਹੀ ਸੀ ਪਰ ਘਰ ਨਹੀਂ ਪਹੁੰਚੀ। ਇਕ ਦਿਨ ਬਾਅਦ ਉਸ ਦੀ ਲਾਸ਼ ਪਿੰਡ ਚੱਕ ਪਾਲੀਵਾਲਾ ਦੇ ਖੇਤਾਂ ਵਿੱਚੋਂ ਮਿਲੀ ਐ। ਉਸਨੇ ਕਿਹਾ ਕਿ ਉਸਦੀ ਭੈਣ ਗਰਭਵਤੀ ਸੀ ਅਤੇ ਲਗਭਗ 10-15 ਦਿਨਾਂ ਬਾਅਦ ਜਣੇਪੇ ਹੋਣੇ ਸਨ ਪਰ ਉਸਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਉਸਦੇ ਗਰਭ ਵਿੱਚ ਬੱਚੇ ਦੀ ਵੀ ਮੌਤ ਹੋ ਗਈ ਸੀ। ਮ੍ਰਿਤਕ ਔਰਤ ਦੀ ਲਾਸ਼ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰੱਖੀ ਗਈ। ਇਸੇ ਦੌਰਾਨ ਪਰਿਵਾਰ ਨੇ ਮ੍ਰਿਤਕਾ ਦੀ ਲਾਸ਼ ਫਾਜ਼ਿਲਕਾ ਫਿਰੋਜ਼ਪੁਰ ਹਾਈਵੇਅ ‘ਤੇ ਫਲਾਈਓਵਰ ‘ਤੇ ਰੱਖ ਕੇ ਧਰਨਾ ਸ਼ੁਰੂ ਕਰ ਦਿੱਤਾ ਹੈ। ਪਰਵਾਰ ਦਾ ਦੋਸ਼ ਸੀ ਕਿ ਪੁਲਿਸ ਦੋਸ਼ੀਆਂ ਨੂੰ ਫੜ ਨਹੀਂ ਰਹੀ।  ਥਾਣਾ ਵੈਰੋ ਦੇ ਡੀਐਸਪੀ ਜਤਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਪੁਲਿਸ ਨੇ ਮ੍ਰਿਤਕਾ ਦੀ ਸੱਸ ਬੌਬੀ, ਪਤੀ ਵਿਕਰਮ ਸਿੰਘ ਅਤੇ ਇੱਕ ਹੋਰ ਵਿਅਕਤੀ ਮੰਗਲ ਸਿੰਘ ਵਿਰੁੱਧ ਮਾਮਲਾ ਦਰਜ ਕੀਤਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ ਅਤੇ  ਮੁਲਜ਼ਮਾਂ0 ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

LEAVE A REPLY

Please enter your comment!
Please enter your name here