ਤਰਨ ਤਾਰਨ ਪੁਲਿਸ ਵੱਲੋਂ ਫਿਰੌਤੀ ਮੰਗਣ ਵਾਲੇ ਗਰੋਹ ਦਾ ਪਰਦਾਫਾਸ਼/ ਭੋਲੇ-ਭਾਲੇ ਲੋਕਾਂ ਨੂੰ ਡਰਾ-ਧਮਕਾ ਕੇ ਮੰਗਦੇ ਸੀ ਫਿਰੌਤੀ/ ਪੁਲਿਸ ਨੇ ਦੋ ਜਣਿਆਂ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਕੀਤੀ ਸ਼ੁਰੂ

0
6

ਤਰਨ ਤਾਰਨ ਪੁਲਿਸ ਨੇ ਭੋਲੇ-ਭਾਲੇ ਲੋਕਾਂ ਨੂੰ ਡਰਾ ਧਮਕਾ ਕੇ ਫਿਰੌਤੀਆਂ ਮੰਗਣ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਐ। ਪੁਲਿਸ ਨੇ ਇਸ ਮਮਲੇ ਵਿਚ ਦੋ ਜਣਿਆਂ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਮੁਲਜਮਾਂ ਦੀ ਗ੍ਰਿਫਤਾਰੀ ਨਾਲ ਬੀਤੇ ਦਿਨਾਂ ਦੌਰਾਨ ਦਰਜ ਹੋਏ ਤਿੰਨ ਮਾਮਲੇ ਹੱਲ ਹੋ ਗਏ ਨੇ।  ਫੜੇ ਗਏ ਮੁਲਜਮਾਂ ਦੀ ਪਛਾਣ ਗੁਰਸਾਹਿਬ ਸਿੰਘ ਉਰਫ ਬਾਬਾ ਪੁੱਤਰ ਬੂਟਾ ਸਿੰਘ ਵਾਸੀ ਮਹਿੰਦੀਪੁਰ ਥਾਣਾ ਖੇਮਕਰਨ ਅਤੇ ਨਿਸ਼ਾਨ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਜਗਤਪੁਰਾ ਵਜੋਂ ਹੋਈ ਐ। ਇਨ੍ਹਾਂ ਵਿਚੋਂ ਨਿਸ਼ਾਨ ਸਿੰਘ ਆਪਣੇ ਭਤੀਜੇ ਗੁਰਸਾਹਿਬ ਸਿੰਘ ਰਾਹੀਂ ਭੋਲੇ-ਭੋਲੇ ਲੋਕਾਂ ਨੂੰ ਗੈਂਗਸਟਰਾਂ ਦੇ ਨਾਮ ਦੇ ਧਮਕੀਆਂ ਦੇ ਕੇ ਫਿਰੌਤੀ ਵਸੂਲਦੇ ਸਨ। ਪੁਲਿਸ ਨੇ ਮੁਲਜਮਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਐ। ਪੁਲਿਸ ਨੂੰ ਮੁਲਜਮਾਂ ਦੀ ਅਗਲੀ ਪੁਛਗਿੱਛ ਦੌਰਾਨ ਹੋਰ ਖੁਲਾਸੇ  ਹੋਣ ਦੀ ਉਮੀਦ ਐ। ਜਾਣਕਾਰੀ ਅਨੁਸਾਰ ਥਾਣਾ ਝਬਾਲ ਦੀ ਪੁਲਿਸ ਟੀਮ ਨੂੰ ਇਤਲਾਹ ਮਿਲੀ ਸੀ ਕਿ ਉਕਤ ਦੋਵੇਂ ਮੁਲਜਮ ਥਾਣਾ ਝਬਾਲ ਏਰੀਏ ਦੇ ਪਿੰਡ ਜਗਤਪੁਰਾ ਵਿੱਚ ਘੁੰਮ ਰਹੇ ਸਨ। ਜਿਸਤੇ ਥਾਣਾ ਝਬਾਲ ਦੀ ਪੁਲਿਸ ਵੱਲੋਂ ਗੁਰਸਾਹਿਬ ਸਿੰਘ ਉਰਫ ਸਾਬਾ ਪੁੱਤਰ ਬੂਟਾ ਸਿੰਘ ਵਾਸੀ ਮਹਿੰਦੀਪੁਰ ਅਤੇ ਨਿਸ਼ਾਨ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਜਗਤਪੁਰਾ ਨੂੰ ਮੁੱਕਦਮਾ ਉਕਤ ਵਿੱਚ ਗ੍ਰਿਫਤਾਰ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਮੁੱਢਲੀ ਤਫਤੀਸ਼ ਤੋਂ ਇਹ ਗੱਲ ਸਾਹਮਣੇ ਆਈ ਕਿ ਇਹ ਦੋਸ਼ੀ ਨੇ ਆਮ ਅਤੇ ਭੋਲੇ-ਭਾਲੇ ਲੋਕਾਂ ਨੂੰ ਡਰਾਉਂਦੇ ਧਮਕਾਉਂਦੇ ਹਨ ਅਤੇ ਲੋਕਾਂ ਪਾਸੋਂ ਫਿਰੋਤੀ ਦੀ ਮੰਗ ਵੀ ਕਰਦੇ ਹਨ। ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਂਸਲ ਕੀਤਾ ਜਾ ਰਿਹਾ ਹੈ। ਦੌਰਾਨੇ ਰਿਮਾਂਡ ਇਹਨਾਂ ਦੋਸ਼ੀਆਂ ਪਾਸੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਸਬੰਧੀ ਦਰਜ ਮਾਮਲੇ ਮੁਤਾਬਕ ਮੁੱਦਈ ਨੇ ਥਾਣਾ ਭਿੱਖੀਵਿੰਡ ਹਾਜ਼ਰ ਆ ਕੇ ਆਪਣਾ ਬਿਆਨ ਦਰਜ਼ ਕਰਵਾਇਆ ਕਿ ਉਹ ਪਿੰਡ ਭਗਵਾਨਪੁਰ ਸੁੱਗਾ ਦਾ ਰਹਿਣ ਵਾਲਾ ਹੈ ਅਤੇ ਖੇਤੀਬਾੜੀ ਦਾ ਕੰਮ ਕਰਦਾ ਹੈ, ਇਹ ਕਿ ਉਹ ਆਪਣੇ ਘਰ ਮੌਜੂਦ ਸੀ ਕਿ ਵਕਤ ਕੀਬ 11:56 ਏ.ਐਮ ਵਜੇ ਉਸਦੇ ਫੋਨ ਤੇ ਉਸਨੂੰ ਵਟਸਐੱਪ ਪਰ ਮੋਬਾਇਲ ਨੰਬਰ +9164733605 ਤੋਂ ਵੈਟਸਐਪ ਕਾਲਾਂ ਆਈਆ ਅਤੇ ਉਸਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਕਿਹਾ ਕਿ 35 ਲੱਖ ਰੁਪਏ ਦੇ ਦਿਉ ਨਹੀਂ ਤਾਂ ਤੁਹਾਡੇ ਪਰਿਵਾਰ ਦਾ ਜਾਨੀ ਨੁਕਸਾਨ ਕਰਾਂਗੇ ਅਤੇ ਫਿਰ ਮਿਤੀ 14-06-2025 ਤੱਕ ਉਸਨੂੰ ਫਿਰੋਤੀ ਮੰਗਣ ਸਬੰਧੀ ਧਮਕੀ ਦੀਆਂ ਕਾਲਾਂ ਆਉਂਦੀਆਂ ਰਹੀਆਂ। ਜਿਸਤੇ ਥਾਣਾ ਭਿੱਖੀਵਿੰਡ ਦੀ ਪੁਲਿਸ ਕੇਸ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਗਈ। ਜਿਸ ਤਹਿਤ ਤਰਨ ਤਾਰਨ ਪੁਲਿਸ ਨੂੰ ਤਕਨੀਕੀ ਇੰਨਟੈਲੀਜੈਂਸ ਅਤੇ ਟੈਕਨੀਕਲ ਐਨਾਲਾਈਸਿਸ ਰਾਹੀਂ ਇਹ ਪਤਾ ਲੱਗਾ ਕਿ ਮੁੱਦਈ ਨੂੰ ਜਿਸ ਨੰਬਰ ਤੋਂ ਧਮਕੀ ਦੀਆਂ ਕਾਲਾਂ ਆ ਰਹੀਆ ਸਨ, ਉਸਦੀ ਪਛਾਣ ਮਨਦੀਪ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਵਲਟੋਹਾ ਥਾਣਾ ਵਲਟੋਹਾ ਵਜੋਂ ਹੋਈ ਹੈ। ਜੋ ਕਿ ਇਸ ਸਮੇਂ ਦੁਬਈ ਵਿੱਚ ਰਹਿੰਦਾ ਹੈ। ਜਿਸਤੇ ਤਰਨ ਤਾਰਨ ਪੁਲਿਸ ਨੂੰ ਟੈਕਨੀਕਲ ਐਨਾਲਾਈਸਿਸ ਰਾਹੀਂ ਇਹ ਵੀ ਪਤਾ ਲੱਗਾ ਕਿ ਮਨਦੀਪ ਸਿੰਘ ਉਕਤ ਦੀ ਰਿਸ਼ਤੇਦਾਰੀ ਮੁੱਦਈ ਦੇ ਗੁਆਢ ਪਿੰਡ ਗੁਲਾਲੀਪੁਰ ਵਿੱਚ ਹੈ। ਇਹ ਦੋਸ਼ੀ ਆਪਣੇ ਹੋਰ ਸਾਥੀਆਂ ਨਾਲ ਮਿਲਕੇ ਮੁੱਦਈ ਪਾਸੋਂ ਫਿਰੌਤੀ ਦੀ ਮੰਗ ਕਰਕੇ ਪੈਸੇ ਵਸੂਲਣਾ ਚਾਹੁੰਦਾ ਸੀ। ਜਿਸ ਤਹਿਤ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਉਕਤ ਮੁੱਕਦਮਾ ਵਿੱਚ ਲੋੜੀਂਦੇ ਮਨਦੀਪ ਸਿੰਘ ਉਕਤ ਨੂੰ ਮੁੱਕਦਮੇ ਵਿੱਚ ਨਾਮਜ਼ਦ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਤਰਨ ਤਾਰਨ ਪੁਲਿਸ ਵੱਲੋਂ ਇਸ ਦੋਸ਼ੀ ਦੀ ਐਲ.ਓ.ਸੀ ਵੀ ਜ਼ਾਰੀ ਕਰ ਦਿੱਤੀ ਗਈ ਹੈ ਅਤੇ ਇਹ ਕਿਸ ਗੈਂਗ ਨਾਲ ਸਬੰਧਤ ਸੀ ਉਸ ਬਾਰੇ ਪੂਰੀ ਗੈਂਗ ਦਾ ਪਰਦਾਫਾਸ਼ ਕੀਤਾ ਜਾਵੇਗਾ। ਅਗਲੇ ਅਤੇ ਪਿਛਲੇ ਸਬੰਧਾ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ। ਇਸ ਦੋਸ਼ੀ ਨੇ ਹੋਰ ਕਿੰਨੀਆਂ ਫਿਰੌਤੀਆਂ ਮੰਗੀਆਂ ਹਨ ਅਤੇ ਫਿਰੋਤੀ ਦੀ ਰਕਮ ਤੋਂ ਕੋਈ ਜਾਇਦਾਦ ਬਣਾਈ ਹੈ ਤਾਂ ਉਸਨੂੰ ਵਾਚਿਆ ਜਾਏਗਾ। ਇਸ ਦੇ ਨਾਲੀ ਹੀ ਇਸਦੇ ਬੈਂਕ ਖਾਤਿਆਂ ਨੂੰ ਵੀ ਖੰਗਾਲਿਆ ਜਾਵੇਗਾ। ਇਸ ਕੇਸ ਵਿੱਚ ਹੋਰ ਗ੍ਰਿਫਤਾਰੀਆਂ ਹੋਣ ਦੀ ਸੰਭਵਾਨਾ ਹੈ।

LEAVE A REPLY

Please enter your comment!
Please enter your name here