ਪੰਜਾਬ ਨਵਾਂ ਸ਼ਹਿਰ ਵਾਸੀ ਪਰਿਵਾਰ ਨੇ ਮੰਗਿਆ ਪੁੱਤਰ ਦੀ ਮੌਤ ਦਾ ਇਨਸਾਫ਼/ ਪੁੱਤਰ ਦੀ ਖੁਦਕੁਸ਼ੀ ਲਈ ਦੋ ਔਰਤਾਂ ਦੀ ਬਲੈਕਮੇਲਿੰਗ ਨੂੰ ਦੱਸਿਆ ਜ਼ਿੰਮੇਵਾਰ/ ਬੀਤੇ ਦਿਨ ਚੰਡੀਗੜ੍ਹ ਦੇ ਹੋਟਲ ’ਚ ਭੇਦਭਾਰ ਹਾਲਤ ’ਚ ਕੀਤੀ ਸੀ ਖੁਦਕੁਸ਼ੀ By admin - June 23, 2025 0 7 Facebook Twitter Pinterest WhatsApp ਨਵਾਂ ਸ਼ਹਿਰ ਅਧੀਨ ਆਉਂਦੇ ਬਲਾਚੋਰ ਨੇੜਲੇ ਪਿੰਡ ਸੋਭੂਵਾਲ ਵਾਸੀ ਨੌਜਵਾਨ ਦੀ ਬੀਤੇ ਦਿਨ ਚੰਡੀਗੜ੍ਹ ਦੇ ਹੋਟਲ ਵਿਚ ਹੋਈ ਮੌਤ ਦੇ ਮੁੱਦਾ ਗਰਮਾ ਗਿਆ ਐ। ਮ੍ਰਿਤਕ ਦੇ ਪਰਵਾਰ ਨੇ ਨੌਜਵਾਨ ਦੀ ਮੌਤ ਲਈ ਦੋ ਔਰਤਾਂ ਨੂੰ ਜ਼ਿੰਮੇਵਾਰ ਦਸਦਿਆਂ ਇਨਸਾਫ ਦੀ ਮੰਗ ਕੀਤੀ ਐ। ਮ੍ਰਿਤਕ ਦੀਪਕ ਕੁਮਾਰ ਦੇ ਪਰਿਵਾਰ ਦਾ ਕਹਿਣਾ ਐ ਕਿ ਉਨ੍ਹਾਂ ਦੇ ਪੁੱਤਰ ਨੂੰ ਦੋ ਔਰਤਾਂ ਦੁਆਰਾ ਬਲੈਕਮੇਲ ਕਰ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ, ਜਿਸ ਦੇ ਚਲਦਿਆਂ ਉਸ ਨੇ ਖੁਦਕੁਸ਼ੀ ਕੀਤੀ ਐ। ਪਰਿਵਾਰ ਨੇ ਔਰਤਾਂ ਦੀ ਤੁਰੰਤ ਗ੍ਰਿਫਤਾਰ ਦੀ ਮੰਗ ਕੀਤੀ ਐ। ਪਰਿਵਾਰ ਨੇ ਖੁਦਕੁਸ਼ੀ ਮਾਮਲੇ ਵਿਚ ਹੋਟਲ ਮਾਲਕ ਦੀ ਸ਼ਮੂਲੀਅਤ ਦੀ ਸ਼ੰਕਾ ਜਾਹਰ ਕੀਤੀ ਐ। ਦੱਸਣਯੋਗ ਐ ਕਿ ਪਿੰਡ ਸੋਭੂਵਾਲ ਦੇ ਵਾਸੀ ਭੋਲਾ ਨਾਥ ਦੇ ਪੁੱਤਰ ਦੀਪਕ ਕੁਮਾਰ ਦੀ ਲਾਸ਼ ਚੰਡੀਗੜ੍ਹ ਦੇ ਇਕ ਹੋਟਲ ਵਿਚੋਂ ਬਰਾਮਦ ਹੋਈ ਸੀ। ਪੁਲਸ ਨੇ ਖੁਦਕੁਸ਼ੀ ਦੀਆਂ ਧਰਾਵਾਂ ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਸੀ ਪਰ ਹੁਣ ਮ੍ਰਿਤਕ ਦੇ ਪਰਿਵਾਰ ਨੇ ਦੋ ਔਰਤਾਂ ਤੇ ਬਲੈਕਮੇਲ ਕਰਨ ਦੇ ਗੰਭੀਰ ਇਲਜ਼ਾਮ ਲਾਉਂਦਿਆਂ ਇਨਸਾਫ ਦੀ ਮੰਗ ਕੀਤੀ ਐ। ਇਸੇ ਦੌਰਾਨ ਪਰਿਵਾਰ ਦੇ ਹੱਕ ਵਿਚ ਨਿਤਰੇ ਇਲਾਕੇ ਦੇ ਸਮਾਜ ਸੇਵੀਆਂ ਨੇ ਵੀ ਪੁਲਿਸ ਪ੍ਰਸ਼ਾਸਨ ਤੋਂ ਮਾਮਲੇ ਦੀ ਤੈਅ ਤਕ ਜਾਣ ਦੀ ਮੰਗ ਕੀਤੀ ਐ। ਆਗੂਆਂ ਦਾ ਕਹਿਣਾ ਐ ਕਿ ਇਨ੍ਹਾਂ ਔਰਤਾਂ ਵੱਲੋਂ ਹੋਰ ਵੀ ਬਹੁਤ ਸਾਰੇ ਨੌਜਵਾਨਾਂ ਨੂੰ ਆਪਣੇ ਜਾਲ ਵਿਚ ਫਸਾਉਣ ਦਾ ਸ਼ੱਕ ਐ। ਉਨ੍ਹਾਂ ਨੌਜਵਾਨਾਂ ਨੂੰ ਵੀ ਅਜਿਹੇ ਅਨਸਰਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਐ ਤਾਂ ਜੋ ਅਜਿਹੀਆਂ ਅਣਹੋਣੀਆਂ ਵਾਪਰਨ ਤੋਂ ਬਚਿਆ ਜਾ ਸਕੇ।