ਪੰਜਾਬ ਜਲੰਧਰ ’ਚ ਚਾਰ ਮੰਜ਼ਿਲਾਂ ਦੁਕਾਨ ਨੂੰ ਲੱਗੀ ਅੱਗ/ ਮੌਕੇ ’ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਪਾਇਆ ਕਾਬੂ By admin - June 23, 2025 0 10 Facebook Twitter Pinterest WhatsApp ਜਲੰਧਰ ਦੇ ਸ਼ਹੀਦ ਭਗਤ ਸਿੰਘ ਚੌਂਕ ਨੇੜੇ ਬੀਤੀ ਹਾਲਾਤ ਉਸ ਵੇਲੇ ਅਫਰਾ-ਤਫਰੀ ਵਾਲੇ ਬਣ ਗਏ ਜਦੋਂ ਇੱਥੇ ਸਥਿਤ ਖੁਰਾਨਾ ਇੰਟਰਪ੍ਰਾਈਜ਼ਜ ਨਾਮ ਦੀ ਚਾਰ ਮੰਜ਼ਿਲਾਂ ਦੁਕਾਨ ਦੀ ਚੌਥੀ ਮੰਜਿਲ ਤੇ ਅਚਾਨਕ ਅੱਗ ਲੱਗ ਗਈ। ਅੱਗ ਐਨੀ ਤੇਜ਼ੀ ਨਾਲ ਫੈਲੀ ਕਿ ਇਸ ਨੇ ਕੁਝ ਹੀ ਸਮੇਂ ਬਾਅਦ ਭਿਆਨਕ ਰੂਪ ਅਖਤਿਆਰ ਕਰ ਲਿਆ। ਘਟਨਾ ਇਮਾਰਤ ਦੀ ਚੌਂਥੀ ਮੰਜ਼ਿਲ ਦੀ ਹੋਣ ਕਾਰਨ ਫਾਇਰ ਬ੍ਰਿਗੇਡ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਅੱਗ ਲੱਗਣ ਦੀ ਵਜ੍ਹਾ ਛੱਤ ’ਤੇ ਜਨਮ ਦਿਨ ਮਨ੍ਹਾ ਰਹ ਨੌਜਵਾਨਾਂ ਵੱਲੋਂ ਚਲਾਉਣਾ ਦੱਸਿਆ ਜਾ ਰਿਹਾ ਐ। ਜਾਣਕਾਰੀ ਅਨੁਸਾਰ ਪਟਾਕੇ ਕਾਰਨ ਛੱਤ ਤੇ ਪਈਆਂ ਪਲਾਸਟਿਕ ਦੀਆਂ ਟੈਕੀਆਂ ਨੂੰ ਅੱਗ ਲੱਗ ਗਈ, ਜਿਸ ਨੇ ਵੇਖਦੇ ਹੀ ਵੇਖਦੇ ਭਿਆਨਕ ਰੂਪ ਅਖਤਿਆਰ ਕਰ ਲਿਆ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ਤੇ ਕਾਬੂ ਪਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਨੇ ਦੱਸਿਆ ਕਿ ਉਹਨਾਂ ਨੂੰ ਬਾਜ਼ਾਰ ਦੇ ਸਿਕਿਉਰਟੀ ਗਾਰਡ ਵੱਲੋਂ ਫੋਨ ਕੀਤਾ ਗਿਆ ਸੀ ਕਿ ਤੁਹਾਡੀ ਦੁਕਾਨ ਦੇ ਅੰਦਰੋਂ ਧੂਆਂ ਨਿਕਲ ਰਿਹਾ ਹੈ। ਜਦ ਉਹ ਮੌਕੇ ਤੇ ਪਹੁੰਚੇ ਤਾਂ ਦੁਕਾਨ ਦੀ ਚੌਥੀ ਮੰਜ਼ਿਲ ਦੇ ਅੱਗ ਲੱਗੀ ਹੋਈ ਸੀ, ਪਰ ਬਾਅਦ ਵਿੱਚ ਅੱਗ ਚਾਰਾਂ ਮੰਜ਼ਿਲਾਂ ਤੇ ਫੈਲ ਗਈ। ਦੁਕਾਨ ਮਾਲਕ ਪੁਨੀਤ ਨੇ ਦੱਸਿਆ ਕਿ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਫਾਇਰ ਬ੍ਰਿਗੇਡ ਵੱਲੋਂ ਅੱਗ ਨੂੰ ਬੜੀ ਮੁਸ਼ੱਕਤ ਦੇ ਨਾਲ ਬੁਝਾਇਆ ਜਾ ਰਿਹਾ ਸੀ। ਉਹਨਾਂ ਦੱਸਿਆ ਕਿ ਕੁਝ ਨੌਜਵਾਨਾਂ ਵੱਲੋਂ ਪਟਾਖੇ ਚਲਾਏ ਗਏ ਸਨ ਜਿਸ ਕਾਰਨ ਉਹਨਾਂ ਦੀ ਦੁਕਾਨ ਵਿੱਚ ਇਹ ਨੁਕਸਾਨ ਹੋਇਆ ਹੈ। ਦੁਕਾਨ ਮਾਲਕ ਦੇ ਕਹਿਣ ਮੁਤਾਬਿਕ ਦੁਕਾਨ ਦੀਆਂ ਚਾਰਾ ਮੰਜ਼ਿਲਾਂ ਵਿੱਚ ਪਿਆ ਸਮਾਨ ਸੜ ਕੇ ਸੁਆਹ ਹੋ ਗਿਆ ਹੈ। ਉਹਨਾਂ ਕਿਹਾ ਕਿ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਪੁਨੀਤ ਨੇ ਕਿਹਾ ਕਿ ਸਾਡੇ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਇਸ ਮਾਮਲੇ ਦੀ ਦਰਖਾਸਤ ਦਿੱਤੀ ਜਾਵੇਗੀ ਅਤੇ ਕਾਰਵਾਈ ਦੀ ਮੰਗ ਕੀਤੀ ਜਾਵੇਗੀ। ਇਸ ਮੌਕੇ ਮੌਜੂਦ ਐਸਐਚਓ ਡਿਵੀਜ਼ਨ ਨੰਬਰ ਤਿੰਨ ਨੇ ਦੱਸਿਆ ਕਿ ਉਹਨਾਂ ਨੂੰ ਸ਼ਹੀਦ ਭਗਤ ਸਿੰਘ ਦੇ ਨੇੜੇ ਸੈਨੀਟਰੀ ਦੀ ਦੁਕਾਨ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਦ ਮੌਕੇ ਦਾ ਜਾਇਜਾ ਲਿਆ ਗਿਆ ਐ। ਉਹਨਾਂ ਕਿਹਾ ਕਿ ਜੇਕਰ ਪਟਾਕੇ ਚੱਲਣ ਕਾਰਨ ਅੱਗ ਲੱਗਣ ਦੀ ਕੋਈ ਗੱਲ ਸਾਹਮਣੇ ਆਉਂਦੀ ਐ ਤਾਂ ਇਸ ਦੀ ਜਾਂਚ ਕਰ ਕੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।