ਪੰਜਾਬ ਫਾਜਿਲਕਾ ਦੇ ਸਿਵਲ ਹਸਪਤਾਲ ’ਚ ਔਰਤਾਂ ਦਾ ਹੰਗਾਮਾ/ ਸਖਸ਼ ਦੀ ਖੁਦਕੁਸ਼ੀ ਤੋਂ ਬਾਅਦ ਨਨਾਣ ਤੇ ਭਰਜਾਈ ਵਿਚਾਲੇ ਖੜਕੀ/ ਦੋਵੇਂ ਧਿਰਾਂ ਨੇ ਇਕ ਦੂਜੇ ਤੇ ਲਾਏ ਗੰਭੀਰ ਇਲਜ਼ਾਮ, ਪੁਲਿਸ ਕਰ ਰਹੀ ਜਾਂਚ By admin - June 23, 2025 0 8 Facebook Twitter Pinterest WhatsApp ਫਾਜਿਲਕਾ ਦੇ ਸਿਵਲ ਹਸਪਤਾਲ ਵਿਚ ਅੱਜ ਉਸ ਵੇਲੇ ਵੱਲੇ ਹੰਗਾਮਾ ਹੋ ਗਿਆ ਜਦੋਂ ਇੱਕ ਸਖਸ਼ ਦੀ ਖੁਦਕੁਸ਼ੀ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਵਿਚਾਲੇ ਝੜਪ ਹੋ ਗਈ। ਦਰਅਸਲ ਮ੍ਰਿਤਕ ਦੀਆਂ ਭੈਣਾਂ ਦਾ ਇਲਜਾਮ ਸੀ ਕਿ ਉਨ੍ਹਾਂ ਦੇ ਭਰਾ ਨੇ ਆਪਣੀ ਘਰਵਾਲੀ ਤੇ ਧੀ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕੀਤੀ ਐ। ਉਨ੍ਹਾਂ ਦਾ ਇਲਜਾਮ ਸੀ ਕਿ ਉਨ੍ਹਾਂ ਦੀ ਭਰਜਾਈ ਬਾਹਰੋਂ ਬੰਦੇ ਬੁਲਾਉਂਦੀ ਸੀ, ਜਿਸ ਦਾ ਮ੍ਰਿਤਕ ਵਿਰੋਧ ਕਰਦਾ ਸੀ। ਉਧਰ ਮ੍ਰਿਤਕ ਦੀ ਪਤਨੀ ਨੇ ਦੋਸ਼ ਨਕਾਰੇ ਕਿ ਉਸ ਦਾ ਘਰਵਾਲਾ ਨਸ਼ੀਲੇ ਕੈਪਸੂਲ ਖਾਂਦਾ ਸੀ, ਜਿਸ ਕਾਰਨ ਉਸ ਦੀ ਮੌਤ ਹੋਈ ਐ। ਪੁਲਿਸ ਨੇ ਦੋਵੇਂ ਧਿਰਾਂ ਦੇ ਬਿਆਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਐ। ਤਸਵੀਰਾਂ ਫਾਜ਼ਿਲਕਾ ਦੇ ਸਿਵਲ ਹਸਪਤਾਲ ਤੋਂ ਸਾਹਮਣੇ ਆਈਆਂ ਹਨ ਜਿੱਥੇ ਔਰਤਾਂ ਦੇ ਵੱਲੋਂ ਜੰਮ ਕੇ ਹੰਗਾਮਾ ਕੀਤਾ ਗਿਆ। ਦਰਅਸਲ ਆਰੋਪ ਹਨ ਕਿ ਸ਼ਖਸ ਦੇ ਵੱਲੋਂ ਆਪਣੀ ਘਰਵਾਲੀ ਅਤੇ ਬੇਟੀ ਤੋਂ ਦੁਖੀ ਹੋ ਕੇ ਫਾਹਾ ਲੈ ਲਿਆ ਗਿਆ। ਮ੍ਰਿਤਕ ਬੰਟੀ ਦੀਆਂ ਭੈਣਾਂ ਨੇ ਆਰੋਪ ਲਗਾਏ ਨੇ ਕਿ ਉਸ ਦੀ ਭਰਜਾਈ ਘਰ ਦੇ ਵਿੱਚ ਬਾਹਰੋਂ ਬੰਦੇ ਬੁਲਾਉਂਦੀ ਸੀ ਜਿਸ ਤੇ ਉਹਨਾਂ ਦਾ ਭਰਾ ਬਣਟੀ ਉਸਨੂੰ ਰੋਕਦਾ ਸੀ ਪਰ ਉਹ ਨਹੀਂ ਰੁਕਦੀ ਸੀ ਅਤੇ ਹੁਣ ਬੰਟੀ ਨੇ ਉਹਨਾਂ ਨੂੰ ਫੋਨ ਕਰਕੇ ਕਿਹਾ ਕਿ ਉਹ ਬਹੁਤ ਦੁਖੀ ਹੈ ਤੇ ਅੱਜ ਉਹ ਆਪਦੀ ਜ਼ਿੰਦਗੀ ਖਤਮ ਕਰ ਲਏਗਾ ਜਿਸ ਦੇ ਭੈਣਾਂ ਨੇ ਉਸਨੂੰ ਰੋਕਿਆ ਭੈਣਾਂ ਦਾ ਕਹਿਣਾ ਕਿ ਉਹ ਮਲੋਟ ਤੋਂ ਫਾਜ਼ਿਲਕਾ ਲਈ ਰਵਾਨਾ ਹੋਈਆਂ ਪਰ ਫਾਜਲਕਾ ਪਹੁੰਚਣ ਤੋਂ ਪਹਿਲਾਂ ਹੀ ਉਹਨਾਂ ਦੇ ਭਰਾ ਨੇ ਘਰ ਦੇ ਵਿੱਚ ਫਾਹਾ ਲੈ ਆਪਣੀ ਜਿੰਦਗੀ ਖਤਮ ਕਰ ਲਈ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਆਂਦਾ ਗਿਆ ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਇਸ ਮੌਕੇ ਬੰਟੀ ਦੀਆਂ ਭੈਣਾਂ ਨੇ ਬੰਟੀ ਦੀ ਘਰਵਾਲੀ ਦੇ ਨਾਲ ਖੂਬ ਲੜਾਈ ਝਗੜਾ ਕੀਤਾ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਵਾਇਰਲ ਹੋ ਰਹੀਆਂ ਹਨ ਮੌਕੇ ਤੇ ਪੁਲਿਸ ਵੀ ਪਹੁੰਚੀ ਜਿਸ ਦੇ ਵੱਲੋਂ ਕਾਨੂੰਨ ਦੇ ਅਨੁਸਾਰ ਕਾਰਵਾਈ ਕਰਨ ਦੀ ਗੱਲ ਆਖੀ ਗਈ ਹੈ। ਉਧਰ ਸਿਵਿਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਮ੍ਰਿਤਕ ਨੂੰ ਹਸਪਤਾਲ ਚ ਲਿਆਉਂਦਾ ਗਿਆ ਤਾਂ ਉਹ ਬਰਾਡ ਡੈਡ ਸੀ ਫਿਲਹਾਲ ਲਾਸ਼ ਨੂੰ ਮੋਰਚਰੀ ਦੇ ਵਿੱਚ ਰਖਵਾ ਦਿੱਤਾ ਗਿਆ ਅਤੇ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤਾ ਜਾਏਗਾ।