ਪੰਜਾਬ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਬਾਹਰ ਹੋਈ ਗੁੰਡਾਗਰਦੀ/ ਝਗੜੇ ਤੋਂ ਬਾਦ ਮੈਡੀਕਲ ਕਰਵਾਉਣ ਆਈ ਧਿਰ ’ਤੇ ਹਮਲਾ/ ਹਮਲੇ ਦੀ ਵੀਡੀਓ ਵਾਇਰਲ, ਪੁਲਿਸ ਕਰ ਰਹੀ ਜਾਂਚ By admin - June 23, 2025 0 6 Facebook Twitter Pinterest WhatsApp ਲੁਧਿਆਣਾ ਦੇ ਸਿਵਲ ਹਸਪਤਾਲ ਇਕ ਵਾਰ ਫਿਰ ਗੁੰਡਾਗਰਦੀ ਦੀ ਘਟਨਾ ਸਾਹਮਣੇ ਆਈ ਐ। ਇੱਥੇ ਇਕ ਔਰਤ ਤੇ ਕੁੱਝ ਨੌਜਵਾਨਾਂ ਨੇ ਹਸਪਤਾਲ ਵਿਚ ਮੈਡੀਕਲ ਕਰਵਾਉਣ ਆਈਆਂ ਕੁੜੀਆਂ ਤੇ ਹਮਲਾ ਕਰ ਦਿੱਤਾ। ਮੌਕੇ ਤੇ ਮੌਜੂਦ ਲੋਕਾਂ ਨੇ ਹਮਲਾਵਰਾਂ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਇਸ ਦੌਰਾਨ ਮੌਕੇ ਤੇ ਪਹੁੰਚੀ ਪੁਲਿਸ ਨੇ ਹਮਲਾ ਕਰ ਦੇ ਭਜਦੇ ਲੋਕਾਂ ਨੂੰ ਪਿੱਛਾ ਕਰ ਕੇ ਕਾਬੂ ਕਰ ਲਿਆ। ਹਮਲੇ ਦੀ ਵਜ੍ਹਾ ਪਤੀ-ਪਤਨੀ ਵਿਚਾਲੇ ਹੋਈ ਤਕਰਾਰ ਦੱਸੀ ਜਾ ਰਹੀ ਐ। ਝਗੜੇ ਤੋਂ ਬਾਦ ਇਕ ਧਿਰ ਹਸਪਤਾਲ ਵਿਚ ਮੈਡੀਕਲ ਕਰਵਾਉਣ ਆਈ ਸੀ, ਜਿਸ ਤੇ ਦੂਜੀ ਧਿਰ ਨੇ ਹਮਲਾ ਕਰ ਦਿੱਤਾ। ਇਸੇ ਦੌਰਾਨ ਝਗੜੇ ਦੀਆਂ ਵੀਡੀਓ ਤਸਵੀਰਾਂ ਸਾਹਮਣੇ ਆਈਆਂ ਨੇ, ਜਿਸ ਵਿਚ ਪਾਰਕਿੰਗ ਦੇ ਨੇੜੇ ਕੁਝ ਨੌਜਵਾਨ ਅਤੇ ਕੁਝ ਮਹਿਲਾਵਾਂ ਤਲਵਾਰਾਂ ਲਹਿਰਾਉਂਦੇ ਦੇਖੇ ਗਏ। ਸੜਕ ‘ਤੇ ਦੋ ਗੁੱਟਾਂ ਵਿਚਕਾਰ ਖੂਨੀ ਝੜਪ ਵਿੱਚ ਮਹਿਲਾਵਾਂ ਵੀ ਤਲਵਾਰਾਂ ਲਹਿਰਾਉਂਦੀਆਂ ਹੋਈਆਂ ਦੇਖੀਆਂ ਗਈਆਂ। ਇਸ ਝਗੜੇ ਵਿੱਚ ਲਗਭਗ 3 ਤੋਂ 4 ਲੋਕ ਜ਼ਖਮੀ ਹੋ ਗਏ। ਪੁਲਿਸ ਨੇ ਦੋਵੇਂ ਧਿਰਾਂ ਦੇ ਬਿਆਨਾਂ ਤੇ ਜਾਂਚ ਸ਼ੁਰੂ ਕਰ ਦਿੱਤੀ ਐ।