ਪੰਜਾਬ ਦਸੂਹਾ ’ਚ ਸ਼ਰਾਬ ਠੇਕੇਦਾਰਾਂ ਦੀ ਗੁੰਡਾਗਰਦੀ/ ਗੱਡੀ ਖੜ੍ਹੀ ਕਰਨ ਤੋਂ ਰੋਕਣ ’ਤੇ ਘਰ ਨੂੰ ਬਣਾਇਆ ਨਿਸ਼ਾਨਾ/ ਦੋ ਔਰਤਾਂ, ਇਕ ਬੱਚੇ ਸਮੇਤ 6 ਜਣਿਆਂ ਨੂੰ ਕੀਤਾ ਜ਼ਖ਼ਮੀ By admin - June 22, 2025 0 8 Facebook Twitter Pinterest WhatsApp ਦਸੂਹਾ ਵਿਚ ਸ਼ਰਾਬ ਠੇਕੇਦਾਰਾਂ ਦੇ ਕਰਿੰਦਿਆਂ ਵੱਲੋਂ ਇਕ ਘਰ ਨੂੰ ਨਿਸਾਨਾ ਬਣਾਉਣ ਦੀ ਖਬਰ ਸਾਹਮਣੇ ਆਈ ਐ। ਹਮਲੇ ਦੀ ਵਜ੍ਹਾਂ ਗੱਡੀਆਂ ਖੜ੍ਹੀਆਂ ਰੋਕਣਾ ਦੱਸਿਆ ਜਾ ਰਿਹਾ ਐ। ਇਸ ਹਮਲੇ ਵਿਚ ਇਕ ਬੱਚੇ, ਦੋ ਔਰਤਾਂ ਸਮੇਤ 6 ਜਣੇ ਜ਼ਖਮੀ ਹੋਏ ਨੇ। ਘਟਨਾ ਸ਼ਹਿਰ ਦੇ ਵਾਰਡ ਨੰਬਰ 13 ਅਧੀਨ ਆਉਂਦੇ ਵਾਲਮੀਕੀ ਮੁਹੱਲੇ ਦੀ ਐ। ਜ਼ਖਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ। ਹਸਪਤਾਲ ਵਿਚ ਦਾਖਲ ਪੀੜਤ ਧਿਰ ਦੇ ਦੱਸਣ ਮੁਤਾਬਕ ਉਨ੍ਹਾਂ ਦੇ ਘਰ ਮੂਹਰੇ ਸ਼ਰਾਬ ਠੇਕੇਦਾਰਾਂ ਦੀਆਂ ਗੱਡੀਆਂ ਖੜ੍ਹੀਆਂ ਹੁੰਦੀਆਂ ਸੀ, ਜਿਸ ਬਾਰੇ ਉਨ੍ਹਾਂ ਨੇ ਇਤਜਾਰ ਜਾਹਰ ਕੀਤਾ ਸੀ, ਜਿਸ ਤੋਂ ਬਾਅਦ ਠੇਕੇਦਾਰ ਦੇ ਕਰਿੰਦਿਆਂ ਨੇ ਗੁੰਡਾਗਰਦੀ ਕਰਦਿਆਂ ਉਨ੍ਹਾਂ ਤੇ ਹਮਲਾ ਕਰ ਦਿੱਤਾ। ਹਮਲੇ ਸਮੇਂ ਪੁਲਿਸ ਮੁਲਾਜਮ ਵੀ ਮੌਜੂਦ ਸਨ ਪਰ ਉਨ੍ਹਾਂ ਨੇ ਪੀੜਤਾ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਜ਼ਖਮੀਆਂ ਦੀ ਪਛਾਣ ਅਮਨ ਦੀਪ ਸ਼ੰਕਰ ਪੁੱਤਰ ਵਿਜੇ ਕੁਮਾਰ, ਮਧੂਸੂਦਨ, ਵਿਜੇ ਕੁਮਾਰ, ਅਭਿਮਨਿਊ, ਰਜਨੀ ਬਾਲਾ, ਸਿਮਰਨਜੀਤ ਕੌਰ ਵਜੋਂ ਹੋਈ ਹੈ। ਜਾਣਕਾਰੀ ਦਿੰਦੇ ਹੋਏ ਪੀੜਤ ਪਰਿਵਾਰ ਦੇ ਮੈਂਬਰ ਅਮਨ ਦੀਪ ਸ਼ੰਕਰ ਨੇ ਦੱਸਿਆ ਕਿ ਬੀਤੀ ਰਾਤ ਕਰੀਬ 8 ਵਜੇ ਸ਼ਰਾਬ ਠੇਕੇਦਾਰਾਂ ਦੇ ਏਜੰਟਾਂ ਨੇ ਸਾਡੀ ਗਲੀ ਵਿੱਚ ਸਾਡੇ ਘਰ ਦੇ ਸਾਹਮਣੇ ਗੱਡੀਆਂ ਖੜ੍ਹੀਆਂ ਕਰ ਦਿੱਤੀਆਂ ਸਨ। ਮੇਰੇ ਪੁੱਤਰ ਨੇ ਮੈਨੂੰ ਕਿਹਾ ਕਿ ਅਸੀਂ ਗਲੀ ਵਿੱਚ ਖੇਡਣਾ ਹੈ, ਇਸ ਲਈ ਮੈਂ ਉਨ੍ਹਾਂ ਨੂੰ ਗਲੀ ਤੋਂ ਕਾਰ ਹਟਾਉਣ ਲਈ ਕਿਹਾ ਅਤੇ ਉਹ ਕਾਰ ਲੈ ਕੇ ਉੱਥੋਂ ਚਲੇ ਗਏ, ਜਿਸ ਤੋਂ ਬਾਅਦ ਲਗਭਗ ਅੱਧੇ ਘੰਟੇ ਬਾਅਦ ਉਹੀ ਨੌਜਵਾਨ ਦੋ ਪੁਲਿਸ ਅਧਿਕਾਰੀਆਂ ਅਤੇ ਤੀਹ ਤੋਂ ਚਾਲੀ ਗੁੰਡਿਆਂ ਨਾਲ ਆਇਆ ਅਤੇ ਮੈਨੂੰ ਘਰੋਂ ਬਾਹਰ ਆਉਣ ਦੀ ਧਮਕੀ ਦੇਣ ਲੱਗ ਪਿਆ। ਇਸ ਤੋਂ ਬਾਅਦ ਉਨ੍ਹਾਂ ਸਾਰੇ ਹਮਲਾਵਰਾਂ ਨੇ ਮੇਰੇ ਅਤੇ ਮੇਰੇ ਪਰਿਵਾਰ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਪੀੜਤ ਪਰਿਵਾਰ ਨੇ ਦਸੂਹਾ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਇਸ ਸਬੰਧੀ ਦਸੂਹਾ ਦੇ ਡੀਐਸਪੀ ਬਲਵਿੰਦਰ ਸਿੰਘ ਜੌੜਾ ਨੇ ਕਿਹਾ ਕਿ ਉਕਤ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਗੁੰਡਾਗਰਦੀ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਾਂਚ ਵਿੱਚ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾਵੇਗੀ।