ਪੀਯੂ ਪ੍ਰਸ਼ਾਸਨ ’ਤੇ ਭੜਕੇ ਕੈਬਨਿਟ ਮੰਤਰੀ ਮੀਤ ਹੇਅਰ/ ਵਿਦਿਆਰਥੀਆਂ ਦੇ ਮੌਲਿਕ ਅਧਿਕਾਰ ਕੁਚਲਣ ਦੇ ਲਾਏ ਇਲਜ਼ਾਮ/ ਜਾਰੀ ਕੀਤਾ ਤੁਗਲਕੀ ਫੁਰਮਾਨ ਤੁਰੰਤ ਵਾਪਸ ਲੈਣ ਦੀ ਕੀਤੀ ਮੰਗ

0
6

ਪੰਜਾਬ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਦੇ ਧਰਨੇ-ਪ੍ਰਦਰਸ਼ਨਾਂ ਬਾਰੇ ਜਾਰੀ ਫੁਰਮਾਨ ਦਾ ਮੁੱਦਾ ਲਗਾਤਾਰ ਗਰਮਆਇਆ ਹੋਇਆ ਐ। ਇਸ ਨੂੰ ਲੈ ਕੇ ਜਿੱਥੇ ਵਿਦਿਆਰਥੀਆਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਐ, ਉੱਥੇ ਹੀ ਸਿਆਸੀ ਧਿਰਾਂ ਵੱਲੋਂ ਵੀ ਫੁਰਮਾਨ ਵਾਪਸ ਲੈਣ ਦੀ ਮੰਗ ਕੀਤੀ ਜਾ ਰਹੀ ਐ। ਇਸੇ ਤਹਿਤ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪੀਯੂ ਪ੍ਰਸ਼ਾਸਨ ਖਿਲਾਫ ਭੜਾਸ ਕੱਢੀ ਐ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪੀਯੂ ਪ੍ਰਸ਼ਾਸਨ ਭਾਜਪਾ ਦੀ ਸ਼ਹਿ ਤੇ ਵਿਦਿਆਰਥੀਆਂ ਦੇ ਮੌਲਿਕ ਆਧਿਕਾਰਾਂ ਦਾ ਘਾਣ ਕਰਨ ਦੇ ਰਾਹ ਪਈ ਹੋਈ ਐ। ਉਨ੍ਹਾਂ ਕਿਹਾ ਕਿ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨਾ ਵਿਦਿਆਰਥੀਆਂ ਦਾ ਮੌਲਿਕ ਅਧਿਕਾਰ ਐ, ਜਿਸ ਨੂੰ ਪੀਯੂ ਪ੍ਰਸ਼ਾਸਨ ਭਾਜਪਾ ਦੇ ਇਸ਼ਾਰੇ ’ਤੇ ਕੁਲਚਣਾ ਚਾਹੁੰਦਾ ਐ। ਉਨ੍ਹਾਂ ਪੀਯੂ ਪ੍ਰਸ਼ਾਸਨ ਤੋਂ ਤੁਗਲਕੀ ਫੁਰਮਾਨ ਵਾਪਸ ਲੈਣ ਦੀ ਮੰਗ ਕੀਤੀ ਐ।

LEAVE A REPLY

Please enter your comment!
Please enter your name here