ਪੰਜਾਬ ਫਾਜਿਲਕਾ ਦੇ ਸਰਹੱਦੀ ਪਿੰਡਾਂ ’ਚ ਮਨਾਇਆ ਯੋਗਾ ਦਿਵਸ/ ਬੀਐਸਐਫ ਜਵਾਨਾਂ ਤੇ ਕਿਸਾਨਾਂ ਨੇ ਕੀਤਾ ਯੋਗਾ By admin - June 21, 2025 0 5 Facebook Twitter Pinterest WhatsApp ਸਰਹੱਦੀ ਜ਼ਿਲ੍ਹਾ ਫਾਜਿਲਕਾ ਦੇ ਪਿੰਡਾਂ ਅੰਦਰ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ। ਇਸੇ ਤਹਿਤ ਸਾਦਕੀ ਚੌਂਕੀ ਨੇੜੇ ਇਕ ਯੋਗਾ ਕੈਂਪ ਲਾਇਆ ਗਿਆ, ਜਿਸ ਵਿਚ ਬੀਐਸਐਫ ਜਵਾਨਾਂ ਤੋਂ ਇਲਾਵਾ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਹਿੱਸਾ ਲਿਆ। ਇਸ ਮੌਕੇ ਸੰਬੋਧਨ ਕਰਦਿਆਂ ਬੀਐਸਐਫ ਅਧਿਕਾਰੀ ਵਿਭਾਸ਼ ਨੇ ਕਿਹਾ ਕਿ ਸਿਹਤਮੰਦ ਰਹਿਣ ਲਈ ਯੋਗਾ ਕਰਨ ਬਹੁਤ ਜ਼ਰੂਰੀ ਐ, ਇਸ ਲਈ ਸਾਨੂੰ ਸਾਰਿਆਂ ਨੂੰ ਯੋਗਾ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਐ। ਉਨ੍ਹਾਂ ਕਿਹਾ ਕਿ ਯੋਗਾ ਸਰਹੱਦਾਂ ਤੇ ਤੈਨਾਤ ਜਵਾਨਾਂ ਨੂੰ ਤਣਾਅ ਮੁਕਤ ਕਰ ਸਕਦਾ ਐ। ਇਸ ਦੌਰਾਨ ਉਨ੍ਹਾਂ ਨੇ ਸਰਹੱਦੀ ਪਿੰਡਾਂ ਦੇ ਲੋਕਾਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਸਰਹੱਦੀ ਪਿੰਡਾਂ ਦੇ ਲੋਕ ਬੀਐਸਐਫ ਦਾ ਹਰ ਗਤੀਵਿਧੀ ਵਿਚ ਦਿਲ ਖੋਲ੍ਹ ਕੇ ਸਾਥ ਦਿੰਦੇ ਨੇ।