ਪੰਜਾਬ ਬਟਾਲਾ ਵਿਖੇ ਕਰਵਾਇਆ ਯੋਗ ਦਿਵਸ ਮੌਕੇ ਸਮਾਗਮ/ ਵਿਧਾਇਕ ਸ਼ੇਰੀ ਕਲਸੀ ਸਮੇਤ ਅਹਿਮ ਹਸਤੀਆਂ ਨੇ ਭਰੀ ਹਾਜ਼ਰੀ By admin - June 21, 2025 0 5 Facebook Twitter Pinterest WhatsApp ਬਟਾਲਾ ਵਿਖੇ ਅੰਤਰ ਰਾਸ਼ਟਰੀ ਯੋਗਾ ਦਿਵਸ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ ਹਲਕਾ ਵਿਧਾਇਕ ਸ਼ੈਰੀ ਕਲਸੀ ਤੋਂ ਇਲਾਵਾ ਇਲਾਕੇ ਦੀਆਂ ਅਹਿਮ ਹਸਤੀਆਂ ਨੇ ਹਾਜ਼ਰੀ ਭਰੀ। ਸਮਾਗਮ ਵਿਚ ਆਰਡੀ ਖੋਸਲਾ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ ਨੇ ਵੀ ਹਿੱਸਾ ਲਿਆ। ਸਥਾਨਕ ਹਜ਼ੀਰਾ ਪਾਰਕ ਵਿਖੇ ਕਰਵਾਏ ਗਏ ਇਸ ਸਮਾਗਮ ਦੌਰਾਨ ਹਾਜਰੀਨ ਨੂੰ ਯੋਗਾ ਨਾਲ ਜੁੜਣ ਲਈ ਪ੍ਰੇਰਿਤ ਕੀਤਾ ਗਿਆ। ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਨੇ ਕਿਹਾ ਕਿ ਚੰਗੀ ਸਿਹਤ ਨਾਲ ਹੀ ਜੀਵਨ ਦਾ ਆਨੰਦ ਲਿਆ ਜਾ ਸਕਦਾ ਐ ਅਤੇ ਚੰਗੀ ਸਿਹਤ ਯੋਗਾ ਤੇ ਕਸਰਤ ਨਾਲ ਹੀ ਸੰਭਵ ਹੋ ਸਕਦੀ ਐ, ਇਸ ਲਈ ਸਾਨੂੰ ਯੋਗਾ ਨੂੰ ਆਪਣੀ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਐ।